ਪਰਵੀਨ ਸ਼ਾਕਿਰ

             

   
              
        ਜ਼ਿਦ

ਮੈਂ ਕਿਉਂ ਉਸ ਨੂੰ ਫ਼ੋਨ ਕਰਾਂ।
ਉਸ ਨੂੰ ਵੀ ਤਾਂ ਜਾਣਕਾਰੀ ਹੋਏਗੀ
ਕੱਲ ਰਾਤ
ਮੌਸਮ ਦੀ ਪਹਿਲੀ ਬਾਰਸ਼ ਸੀ।

         

   
              
       ਪੇਸ਼ਕਸ਼

ਏਨੇ ਵਧੀਆ ਮੌਸਮ ਵਿੱਚ
ਰੁੱਸਣਾ ਨਹੀਂ ਚੰਗਾ
ਹਾਰ-ਜਿੱਤ ਦੀਆਂ ਗੱਲਾਂ
ਆਪਾਂ ਕੱਲ ਲਈ ਰੱਖ ਲਈਏ
ਅੱਜ ਦੋਸਤੀ ਕਰ ਲਈਏ।

         

   
              
        ਮੁਕੱਦਰ

ਮੈਂ ਉਹ ਕੁੜੀ ਹਾਂ
ਜਿਸ ਨੂੰ ਪਹਿਲੀ ਰਾਤ
ਕੋਈ ਘੁੰਡ ਚੁੱਕ ਕੇ ਇਹ ਕਹਿ ਦੇਵੇ
ਮੇਰਾ ਸਭ ਕੁਝ ਤੇਰਾ ਏ, ਦਿਲ ਤੋਂ ਬਿਨ੍ਹਾਂ।

         

   
              
         ਚੰਨ

ਇੱਕੋ ਜਿਹੇ ਮੁਸਾਫ਼ਰ ਹਾਂ
ਇੱਕੋ ਜਿਹਾ ਨਸੀਬਾ
ਮੈਂ ਜ਼ਮੀਨ 'ਤੇ ਕੱਲੀ
ਤੇ ਉਹ ਅਸਮਾਨਾਂ ਵਿੱਚ।