ਇਸ ਵੈਬ ਸਾਈਟ ਦਾ ਮੰਤਵ

                   

   
                                 
                
 

ਇਸ ਵੈਬ ਸਾਈਟ ਦਾ ਮੰਤਵ ਬੁੱਧੀਜੀਵੀਆਂ, ਸਾਹਿਤਕਾਰਾਂ/ਲੇਖਕਾਂ, ਅਤੇ ਪਾਠਕਾਂ ਵਿਚਕਾਰ ਮਹੱਤਬਪੂਰਨ ਵਿਸ਼ਿਆਂ ਉੱਤੇ ਵਾਦ-ਵਿਵਾਦ, ਵਿਚਾਰ-ਵਟਾਂਦਰਾ, ਅਤੇ ਗੱਲ-ਬਾਤ ਸ਼ੁਰੂ ਕਰਨਾ, ਅਤੇ ਇਨ੍ਹਾਂ ਵਿਸ਼ਿਆਂ ਉੱਤੇ ਉਨ੍ਹਾਂ ਦੀਆਂ ਰਾਵਾਂ, ਵਿਚਾਰਾਂ ਅਤੇ ਨਿੱਜੀ ਅਭਿਆਸਾਂ ਬਾਰੇ ਲਿਖਤਾਂ ਨੂੰ ਛਾਪਣਾ ਹੈ ਹਰ ਮਹੀਨੇ ਦੇ ਸ਼ੁਰੂ ਵਿੱਚ ਇਕ ਮਹੱਤਵਪੂਰਨ ਵਿਸ਼ੇ ਉੱਤੇ ਇਕ ਲਿਖਤ ਇਸ ਵੈਬ ਸਾਈਟ ਉੱਤੇ ਲਾ ਦਿੱਤੀ ਜਾਇਆ ਕਰੇਗੀ ਇਹ ਲਿਖਤ ਇਕ ਪੈਰੇ ਤੋਂ ਲੈ ਕੇ ਕਈ ਸਫ਼ਿਆਂ ਤੱਕ ਹੋ ਸਕਦੀ ਹੈਪੰਜਾਬੀ ਪਾਠਕਾਂ ਨੂੰ ਖੁੱਲਾ ਸਦਾ ਦਿੱਤਾ ਜਾਂਦਾ ਹੈ ਕਿ ਉਹ ਉਸ ਵਿਸ਼ੇ ਉੱਤੇ ਆਪਣੇ ਵਿਚਾਰ ਲਿਖ ਕੇ ਈਮੇਲ ਰਾਹੀਂ ਸੰਪਾਦਕ ਨੂੰ ਭੇਜਣਇਹ ਲਿਖਤਾਂ ਲੇਖਕ ਦੇ ਆਪਣੇ ਵਿਚਾਰਾਂ ਤੇ ਵੀ ਅਧਾਰਿਤ ਹੋ ਸਕਦੀਆਂ ਹਨ ਜਾਂ ਇਸ ਵੈਬ ਸਾਈਟ ਉੱਤੇ ਲੱਗੀਆਂ ਪਹਿਲੀਆਂ ਲਿਖਤਾਂ ਦੇ ਜਵਾਬ ਵਿੱਚ ਵੀ ਲਿਖੀਆਂ ਜਾ ਸਕਦੀਆਂ ਹਨ ਪਾਠਕਾਂ ਦੀਆਂ ਇਹ ਲਿਖਤਾਂ ਉਨ੍ਹਾਂ ਦੇ ਆਪਣੇ ਜੀਵਨ ਤੇ ਵੀ ਅਧਾਰਿਤ ਹੋ ਸਕਦੀਆਂ ਹਨ ਜੋ ਇਸ ਵਿਸ਼ੇ ਨਾਲ ਸੰਬੰਧਤ ਹੋਣਈਮੇਲ ਇਸ ਪਤੇ ਤੇ ਕੀਤੀ ਜਾਵੇ:

     

                             info@panjabiblog.org

          ਈਮੇਲ ਵਿੱਚ ਲਿਖਤ ਦੇ ਲੇਖਕ ਦਾ ਪੂਰਾ ਪਤਾ ਅਤੇ ਫੋਨ ਨੰਬਰ ਹੋਣਾ ਬਹੁਤ ਜ਼ਰੂਰੀ ਹੈ ਈਮੇਲ ਵਿੱਚ ਵਿਸ਼ੇ ਵਾਲੇ ਖ਼ਾਨੇ ਵਿੱਚ ਵਿਸ਼ੇ ਦਾ ਨਾਂ ਜਾਂ ਜਿਸ ਮਹੀਨੇ ਇਹ ਵਿਸ਼ਾ ਸ਼ੁਰੂ ਕੀਤਾ ਗਿਆ ਸੀ ਉਸ ਮਹੀਨੇ ਦਾ ਨਾਂ ਲਿਖਿਆ ਹੋਵੇ ਤਾਂ ਮੇਹਰਬਾਨੀ ਹੋਵੇਗੀ ਲਿਖਤ ਤਾਂ ਹੀ ਛਾਪੀ ਜਾਵੇਗੀ ਜੇ ਉਸ ਵਿੱਚ ਕੋਈ ਠੋਸ ਗੱਲਾਂ ਲਿਖੀਆਂ ਹੋਣਗੀਆਂ ਜੇ ਗਲਤੀ ਨਾਲ ਸੰਪਾਦਕ ਤੋਂ ਕੋਈ ਇਹੋ ਜਿਹੀ ਲਿਖਤ ਵੈਬ ਸਾਈਟ ਤੇ ਲਗ ਜਾਵੇ ਜੋ ਕਿਸੇ ਪਾਠਕ ਲਈ ਇਤਰਾਜ਼ਯੋਗ ਹੋਵੇ ਤਾਂ ਸੰਪਾਦਕ ਨੂੰ ਇਸ ਬਾਰੇ ਈਮੇਲ ਰਾਹੀਂ ਸੂਚਿਤ ਕਰਨ ਲਈ ਬਹੁਤ ਧੰਨਵਾਦ ਹੋਵੇਗਾ ਅਜਿਹੀ ਲਿਖਤ ਜਿੰਨੀ ਛੇਤੀਂ ਹੋ ਸਕੇਗਾ ਵੈਬ ਸਾਈਟ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ ਜਾਵੇਗੀ

     

          ਜੇ ਪਾਠਕ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖ ਕੇ ਭੇਜਣ ਤਾਂ ਬਹੁਤ ਧੰਨਵਾਦ ਹੋਵੇਗਾ ਜੇ ਕੋਈ ਪਾਠਕ ਅੱਛੀ ਤਰ੍ਹਾਂ ਪੰਜਾਬੀ ਨਹੀਂ ਲਿਖ ਸਕਦਾ ਜਾਂ ਪੰਜਾਬੀ ਟਾਈਪ ਨਹੀਂ ਕਰ ਸਕਦਾ, ਉਹ ਆਪਣੀ ਲਿਖਤ ਅੰਗਰੇਜ਼ੀ ਵਿੱਚ ਭੇਜ ਸਕਦਾ ਹੈ ਭਾਵੇਂ ਲਿਖਤਾਂ ਭੇਜਣ ਲਈ ਕੋਈ ਨਿਸ਼ਚਤ ਸਮਾਂ ਨਹੀਂ ਪਰ ਜਿੰਨੀ ਛੇਤੀਂ ਲਿਖਤ ਭੇਜੀ ਜਾਵੇ ਉਤਨਾ ਹੀ ਚੰਗਾ ਹੈ

    
          ਭਵਿੱਖ ਵਾਸਤੇ ਜੇ ਕੋਈ ਲੇਖਕ/ਪਾਠਕ ਆਪਣੇ ਵਲੋਂ ਕੋਈ ਵਿਸ਼ਾ ਪੇਸ਼ ਕਰਕੇ ਉਸ ਉੱਤੇ ਮੁੱਖ ਲੇਖ ਲਿਖਣਾ ਚਾਹੇ ਤਾਂ ਉਹ ਇਸ ਬਾਰੇ ਸੰਪਾਦਕ ਨਾਲ ਸੰਪਰਕ ਕਰ ਸਕਦਾ ਹੈ। ਇਸ ਬਾਰੇ ਵਿਚਾਰ ਕਰਕੇ ਬਹੁਤ ਖੁਸ਼ੀ ਹੋਵੇਗੀ।

                                                                                                                                        - ਪ੍ਰੇਮ ਮਾਨ

   
                                 
                 
 

The purpose of this web site is to provide a forum to Panjabi intellectuals, writers, and readers to participate in discussions and exchange of opinions/views on different topics that are of great significance in our lives. In the beginning of every month, a short write-up, which may vary from a few lines to a few pages, on a single topic will be posted on this web site. Readers will be invited to write their opinions and views on that topic, which should be emailed to the editor of this web site at:

                    

                       info@panjabiblog.org

      

          In these write-ups, readers can express their own views and opinions in response to earlier write-ups on the topic of the month. They can also write about their own life experiences that may be related to the topic under discussion. There is no deadline to send your write-ups but sooner the better. If any reader finds any write-up posted on this web site offensive, please let the editor know and that write-up or the offensive part of it will be removed from the web site as soon as possible.

   

          Readers should try to send their write-ups in Panjabi by email. If a reader cannot write that well in Panjabi or cannot type in Panjabi, write-ups in English will be accepted and posted on the web site.

   

          Writers, when emailing write-ups for being posted on this web site, must include their addresses and phone numbers in the emails. In the subject box of the email, please mention the name of the topic or the month when that topic was introduced.

         

          If any writer/reader wants to suggest his/her own topic for a future month and is interested in writing the lead essay on that topic, he/she should contact the editor at the above mentioned email. It will be a pleasure to explore such a possibility.

                                                                                                                                  -Prem Mann