ਫਰਵਰੀ 2008: ਸਾਡੀਆਂ ਆਦਤਾਂ, ਸਾਡੇ ਸੁਭਾਅ - ਅਸੂਲ

           

 

 

 

 

                    

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਅਜੀਤ ਸਿੰਘ, ਬਰਜਿੰਦਰ ਕੌਰ ਢਿੱਲੋਂ

        

   
                        
                             
   

ਫਰਵਰੀ 10, 2008    

 

ਸਾਡੀਆਂ ਆਦਤਾਂ, ਸਾਡੇ ਸੁਭਾਅ: ਅਸੂਲ।

                                                                    -ਪ੍ਰੇਮ ਮਾਨ

 

ਅਸਲ ਵਿੱਚ ਅਸੂਲ (principles) ਜ਼ਿੰਦਗੀ ਹਨ, ਅਤੇ ਜ਼ਿੰਦਗੀ ਅਸੂਲ ਹੈਜੇ ਸਾਡੇ ਕੋਈ ਅਸੂਲ ਨਹੀਂ ਤਾਂ ਅਸੀਂ ਇਨਸਾਨੀਅਤ ਤੋਂ ਬਹੁਤ ਦੂਰ ਹਾਂਜੇ ਅਸੀਂ ਅਸੂਲਾਂ ਵਿੱਚ ਰਹਿੰਦੇ ਹਾਂ, ਤਾਂ ਅਸੀਂ ਇਨਸਾਨੀਅਤ ਦੇ ਨੇੜੇ ਹਾਂਹਰ ਧਰਮ ਹੀ ਅਸੂਲਾਂ ਦੀ ਗੁਥਲੀ ਹੈਧਰਮ ਸਾਨੂੰ ਬਹੁਤ ਸਾਰੇ ਅਸੂਲਾਂ ਦੇ ਵਿੱਚ ਰਹਿਣ ਦੀ ਸਿੱਖਿਆ ਦਿੰਦਾ ਹੈਜੇ ਅਸੀਂ ਇਨ੍ਹਾਂ ਅਸੂਲਾਂ ਦਾ ਸਤਿਕਾਰ ਨਹੀਂ ਕਰਦੇ ਤਾਂ ਅਸੀਂ ਧਰਮ ਵਿੱਚ ਵਿਸ਼ਵਾਸ ਰੱਖਦੇ ਹੋਏ ਵੀ ਧਾਰਮਿਕ ਨਹੀਂ ਹੋ ਸਕਦੇਸਿੱਖ ਧਰਮ ਦੀ ਬਾਣੀ ਜ਼ਿੰਦਗੀ ਦੇ ਅਸੂਲਾਂ ਨਾਲ ਭਰੀ ਹੋਈ ਹੈਹਮੇਸ਼ਾ ਸੱਚ ਬੋਲਣਾ ਅਤੇ ਝੂਠ ਤੋਂ ਪਰਹੇਜ਼ ਕਰਨਾ, ਬੇਈਮਾਨੀ ਕਰਨ ਤੋਂ ਬਚਣਾ, ਵੰਡ ਕੇ ਛਕਣਾ, ਸੇਵਾ-ਭਾਵ, ਲੋੜਵੰਦਾਂ ਦੀ ਮਦਦ ਕਰਨੀ, ਰੱਬ ਦੀ ਰਜ਼ਾ ਵਿੱਚ ਰਹਿਣਾ, ਮਨ ਨੀਵਾਂ ਮੱਤ ਉੱਚੀ, ਆਦਿ ਆਦਿ ਸਭ ਜ਼ਿੰਦਗੀ  ਜੀਉਣ ਦੇ ਅਸੂਲ ਕਹੇ ਜਾ ਸਕਦੇ ਹਨਗੁਰੂ ਸਾਹਿਬਾਨ ਦੇ ਹੇਠ ਲਿਖੇ ਸ਼ਬਦ ਸਾਨੂੰ ਜ਼ਿੰਦਗੀ ਦੇ ਅਸੂਲ ਹੀ ਤਾਂ ਦੱਸਦੇ ਹਨ:

             

                            ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ

              

ਜਾਂ                         ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ

               

ਜਾਂ                         ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ

              

              ਜੇ ਅਸੀਂ ਬਾਬਾ ਫ਼ਰੀਦ ਜੀ ਦੇ ਸਲੋਕ ਪੜ੍ਹੀਏ, ਉਹ ਤਾਂ ਜ਼ਿੰਦਗੀ ਦੇ ਅਸੂਲਾਂ ਨਾਲ ਇਸ ਤਰ੍ਹਾਂ ਭਰੇ ਪਏ ਹਨ ਜਿਨ੍ਹਾਂ ਦਾ ਕੋਈ ਸਾਨੀ ਨਹੀਂਈਸਾਈ ਮੱਤ ਵਿੱਚ ਵੀ ਦਸ ਖਾਸ ਹੁਕਮ (ten commandments) ਹਨ ਅਤੇ ਈਸਾਈ ਮੱਤ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਇਨ੍ਹਾਂ ਨੂੰ ਅਪਣਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ

             

              ਪਰ ਦੁਖਾਂਤ ਇਹ ਹੈ ਕਿ ਅਸੀਂ ਧਰਮ ਵਿੱਚ ਵਿਸ਼ਵਾਸ ਰੱਖਦੇ ਹੋਏ ਵੀ ਅਤੇ ਇਨ੍ਹਾਂ ਅਸੂਲਾਂ ਨੂੰ ਰੋਜ਼ ਪੜ੍ਹਦੇ ਸੁਣਦੇ ਹੋਏ ਵੀ ਜ਼ਿੰਦਗੀ ਵਿੱਚ ਇਨ੍ਹਾਂ ਨੂੰ ਨਹੀਂ ਅਪਣਾਉਂਦੇਅਸੀਂ ਹਰ ਰੋਜ਼ ਇਨ੍ਹਾਂ ਅਸੂਲਾਂ  ਨੂੰ ਤੋੜਦੇ ਹੀ ਨਹੀਂ, ਸਗੋਂ ਇਨ੍ਹਾਂ ਨੂੰ ਬੜੀ ਬੁਰੀ ਤਰ੍ਹਾਂ ਭੰਗ ਕਰ ਕੇ ਇਨ੍ਹਾਂ ਦੀ ਇਹੋ ਜਿਹੀ ਚਟਣੀ ਬਣਾਉਂਦੇ ਹਾਂ ਕਿ ਦੇਖਣ-ਸੁਣਨ ਵਾਲਿਆਂ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ

              

              ਜੇ ਅਸੀਂ ਆਪਣੇ ਆਲੇ ਦੁਆਲੇ ਦੇਖੀਏ ਤਾਂ ਅਸੀਂ ਧਾਰਮਿਕ ਅਸਥਾਨਾਂ, ਕਾਲਜਾਂ ਅਤੇ ਯੂਨੀਵਰਸਿਟੀਆਂ, ਹਸਪਤਾਲਾਂ, ਸਾਹਿਤਕ ਸੰਸਥਾਵਾਂ, ਅਤੇ ਹੋਰ ਸਭਾਵਾਂ ਵਗੈਰਾ ਦੇ ਅਹੁਦੇਦਾਰਾਂ ਨੂੰ ਇਨ੍ਹਾਂ ਸੰਸਥਾਵਾਂ ਦੇ ਅਸੂਲਾਂ ਨੂੰ ਹਰ ਰੋਜ਼ ਭੰਗ ਕਰਦੇ ਦੇਖ ਸਕਦੇ ਹਾਂਸਿਰਫ਼ ਇੱਥੇ ਹੀ ਬੱਸ ਨਹੀਂਫਿਰ ਅਸੂਲਾਂ ਦੇ ਭੰਗ ਕਰਨ ਨੂੰ ਲੁਕਾਉਣ ਲਈ ਜਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਜੋ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਦੇਖ ਸੁਣ ਕੇ ਬਾਕੀਆਂ ਨੂੰ ਸ਼ਰਮ ਆਉਣ ਲੱਗ ਪੈਂਦੀ ਹੈਕਈ ਵਾਰੀ ਤਾਂ ਦੋਸਤ ਵੀ ਇਨ੍ਹਾਂ ਅਹੁਦੇਦਾਰਾਂ ਨੂੰ ਬਚਾਉਣ ਲਈ ਹਰ ਠੀਕ ਜਾਂ ਗਲਤ ਕੋਸ਼ਿਸ਼ ਕਰਦੇ ਹਨਦੁਖਾਂਤ ਦੀ ਗੱਲ ਇਹ ਹੈ ਕਿ ਅਸੀਂ ਜੋ ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰ ਬਣ ਜਾਂਦੇ ਹਾਂ, ਇਸ ਦੀ ਬਜਾਏ ਕਿ ਇਨ੍ਹਾਂ ਸੰਸਥਾਵਾਂ ਨੂੰ ਉੱਪਰ ਚੁੱਕਣ ਲਈ ਠੋਸ ਕੰਮ ਕਰੀਏ, ਅਸੀਂ ਸਾਰਾ ਜ਼ੋਰ ਆਪਣੇ ਆਪ ਅਤੇ ਆਪਣੇ ਸਮਰਥਕ ਦੋਸਤਾਂ ਨੂੰ ਉੱਪਰ ਚੁੱਕਣ ਵਿੱਚ ਲਾ ਦਿੰਦੇ ਹਾਂਧਾਰਮਿਕ ਸਥਾਨਾਂ ਤੇ, ਜਿੱਥੇ ਸਿਰਫ਼ ਪ੍ਰਾਰਥਨਾ ਅਤੇ ਅਰਦਾਸ ਹੀ ਹੋਣੀ ਚਾਹੀਦੀ ਹੈ, ਅਸੀਂ ਲੜਾਈਆਂ ਕਰਦੇ ਹਾਂ ਸਿਰਫ਼ ਚੌਧਰਾਂ ਖ਼ਾਤਰਕਿੰਨਾ ਚੰਗਾ ਹੋਵੇ ਜੇ ਇਹ ਕੋਸ਼ਿਸ਼ਾਂ ਕੰਮ ਕਰਨ ਲਈ ਕੀਤੀਆਂ ਜਾਣ ਨਾ ਕਿ ਚੌਧਰਾਂ ਕਰਨ ਜਾਂ ਕਾਇਮ ਰੱਖਣ ਲਈਬਹੁਤੇ ਅਹੁਦੇਦਾਰ, ਆਪਣੇ ਆਪ ਨੂੰ ਸੇਵਾਦਾਰ ਸਮਝਣ ਦੀ ਬਜਾਏ ਰੱਬ ਸਮਝਣ ਲੱਗ ਪੈਂਦੇ ਹਨਫਿਰ ਉਨ੍ਹਾਂ ਦਾ ਕੰਮ ਸਿਰਫ਼ ਆਪਣੇ ਸਮਰਥਕ ਦੋਸਤਾਂ ਨੂੰ ਲਾਭ ਪਹੁੰਚਾਉਣਾ ਅਤੇ ਆਪਣੇ ਵਿਰੋਧੀਆਂ ਨੂੰ ਥੱਲੇ ਲਾਉਣਾ ਹੀ ਹੁੰਦਾ ਹੈਅਸੀਂ ਇਨ੍ਹਾਂ ਸੰਸਥਾਵਾਂ ਦੇ ਨੈਤਿਕਤਾ, ਈਮਾਨਦਾਰੀ, ਅਸੂਲਾਂ, ਅਤੇ ਪਵਿਤਰਤਾ (ethics, integrity, principles, and sanctity) ਵਾਲੇ ਪੱਖਾਂ ਨੂੰ ਬਿਲਕੁਲ ਭੁੱਲ ਜਾਂਦੇ ਹਾਂਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਲਈ ਇਨ੍ਹਾਂ ਸੰਸਥਾਵਾਂ ਦੀ ਨੈਤਿਕਤਾ, ਈਮਾਨਦਾਰੀ, ਅਸੂਲਾਂ ਦੀ ਬਰਕਰਾਰੀ, ਅਤੇ ਪਵਿਤਰਤਾ ਨੂੰ ਹਮੇਸ਼ਾ ਲਈ ਕਾਇਮ ਰੱਖਣਾ ਬਹੁਤ ਜ਼ਰੂਰੀ ਹੈਇਨ੍ਹਾਂ ਗੱਲਾਂ ਦੇ ਭੰਗ ਹੋਣ ਨਾਲ ਇਹ ਸੰਸਥਾਵਾਂ ਹਮੇਸ਼ਾ ਲਈ ਦਾਗ਼ੀ ਹੋ ਜਾਂਦੀਆਂ ਹਨ

             

              ਸਾਨੂੰ ਹਿੰਦੁਸਤਾਨ ਵਿੱਚ ਅਤੇ ਹਿੰਦੁਸਤਾਨ ਤੋਂ ਬਾਹਰ ਸਥਾਪਤ ਕੀਤੇ ਧਾਰਮਿਕ ਅਸਥਾਨਾਂ ਦੀ ਹਾਲਤ ਦਾ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੀ ਹੈਇਨ੍ਹਾਂ ਅਸਥਾਨਾਂ ਤੇ ਜਿਸ ਤਰ੍ਹਾਂ ਲੜਾਈਆਂ ਹੁੰਦੀਆਂ ਹਨ, ਜਿਸ ਤਰ੍ਹਾਂ ਇਨ੍ਹਾਂ ਅਸਥਾਨਾਂ ਦੀ ਬੇਇੱਜ਼ਤੀ ਅਤੇ ਦੁਰਦਸ਼ਾ ਕੀਤੀ ਜਾਂਦੀ ਹੈ, ਉਹ ਬੜੇ ਸ਼ਰਮ ਵਾਲੀ ਗੱਲ ਹੈਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰ ਹਰ ਧਾਰਮਿਕ ਮੌਕੇ ਤੇ ਅਖ਼ਬਾਰਾਂ ਵਿੱਚ ਆਪਣਾ ਅਹੁਦਾ ਵਰਤ ਕੇ ਵਧਾਈਆਂ ਦੀਆਂ ਖ਼ਬਰਾਂ ਦਿੰਦੇ ਹਨ ਜਿਨ੍ਹਾਂ ਵਿੱਚ ਉਹ ਅਸਲ ਵਿੱਚ ਆਪਣੇ ਵਪਾਰਾਂ ਦੇ ਇਸ਼ਤਿਹਾਰ ਦਿੰਦੇ ਹਨਅਸਲ ਵਿੱਚ ਅਸੂਲਾਂ ਅਨੁਸਾਰ, ਇਹ ਵਧਾਈਆਂ ਜਾਂ ਤਾਂ ਸਿਰਫ਼ ਅਹੁਦੇਦਾਰੀ ਵਲੋਂ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਜਾਂ ਫਿਰ ਆਪਣੇ ਵਪਾਰਾਂ ਵਲੋਂ, ਪਰ ਦੋਹਾਂ ਵਲੋਂ ਨਹੀਂ

             

              ਜੇ ਅਸੀਂ ਹਿੰਦੁਸਤਾਨ ਵਿੱਚ ਬਣੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਵਲ ਝਾਤੀ ਮਾਰੀਏ ਤਾਂ ਕਈਆਂ ਦੇ ਅਹੁਦੇਦਾਰ ਸਿਰਫ਼ ਆਪਣੇ ਮਾਨ-ਸਨਮਾਨ ਕਰਾਉਣ, ਸਮਾਗਮਾਂ ਦੀਆਂ ਪ੍ਰਧਾਨਗੀਆਂ ਕਰਨ, ਆਪਣੇ ਦੋਸਤਾਂ ਜਾਂ ਆਸ਼ਕਾਂ-ਮਾਸ਼ੂਕਾਂ ਦੇ ਮਾਨ-ਸਨਮਾਨ ਕਰਨ ਕਰਾਉਣ ਅਤੇ ਉਨ੍ਹਾਂ ਨੂੰ ਇਨਾਮ ਦਿਵਾਉਣ ਵਿੱਚ ਇੰਨੀ ਬੁਰੀ ਤਰ੍ਹਾਂ ਫਸੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਸੰਸਥਾਵਾਂ ਲਈ ਕੋਈ ਠੋਸ ਕੰਮ ਕਰਨ ਦਾ ਚੇਤਾ ਹੀ ਨਹੀਂ ਰਹਿੰਦਾਸਾਡੀ ਹਿੰਦੁਸਤਾਨੀਆਂ ਦੀ, ਅਤੇ ਖਾਸ ਕਰ ਕੇ ਪੰਜਾਬੀਆਂ ਦੀ, ਇਹ ਬਹੁਤ ਵੱਡੀ ਬਦਕਿਸਮਤੀ ਹੈ

             

              ਹਿੰਦੁਸਤਾਨ ਵਿੱਚ ਬਹੁਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਜਿਸ ਤਰ੍ਹਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨਾਲ ਵਿਵਹਾਰ ਕੀਤਾ ਜਾਂਦਾ ਹੈ, ਉਸ ਤੋਂ ਬਹੁਤ ਸਾਰੇ ਲੋਕ ਜਾਣੂ ਹੀ ਹਨਬਹੁਤੀ ਵਾਰੀ ਇਹੋ ਜਿਹੇ ਫੈਸਲੇ ਕਰਨ ਲਈ ਕਿਸੇ ਅਸੂਲ ਜਾਂ ਈਮਾਨਦਾਰੀ ਨੂੰ ਨੇੜੇ ਹੀ ਨਹੀਂ ਫਟਕਣ ਦਿੱਤਾ ਜਾਂਦਾ

             

              ਹਿੰਦੁਸਤਾਨ ਦੀ ਰਾਜਨੀਤੀ ਵਿੱਚ ਵੀ ਲੀਡਰ ਕੋਈ ਠੋਸ ਕੰਮ ਕਰਨ ਵਲ ਧਿਆਨ ਦੇਣ ਦੀ ਵਜਾਏ ਹਰ ਅਸੂਲ ਨੂੰ ਭੰਗ ਕਰ ਕੇ ਆਪਣੇ ਵਿਰੋਧੀਆਂ ਨੂੰ ਜੇਲ੍ਹ ਭੇਜਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਬਦਨਾਮ ਕਰਨ ਵਿੱਚ ਜ਼ਿਆਦਾ ਰੁੱਝੇ ਰਹਿੰਦੇ ਹਨਕਿੰਨਾ ਚੰਗਾ ਹੋਵੇ ਜੇ ਇਹ ਲੀਡਰ ਜਿਨ੍ਹਾਂ ਕੰਮਾਂ ਲਈ ਚੁਣੇ ਗਏ ਹਨ ਉਨ੍ਹਾਂ ਕੰਮਾਂ ਵਲ ਧਿਆਨ ਦੇਣ ਅਤੇ ਬੇਈਮਾਨਾਂ ਨੂੰ ਜੇਲ੍ਹਾਂ ਵਿੱਚ ਭੇਜਣ ਦਾ ਕੰਮ ਕਚਹਿਰੀਆਂ ਤੇ ਛੱਡ ਦੇਣ

             

              ਹੁਣੇ ਹੁਣੇ ਆਏ ਗੁਰਦਾਸ ਮਾਨ ਦੇ ਗੀਤ ਦੇ ਬੋਲ ਹਨ:

              

                            ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ

                            ........

                            ਬਾਹਰੋਂ ਕੀ ਖੱਟਣਗੇ, ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ

              

              ਇਨ੍ਹਾਂ ਦੋ ਸਤਰਾਂ ਵਿੱਚ ਕਿੰਨਾ ਕੁਝ ਸਿੱਖਣ ਲਈ ਭਰਿਆ ਪਿਆ ਹੈਅਸੀਂ ਇਹ ਜਾਣਦੇ ਹੋਏ ਵੀ ਦੂਜਿਆਂ ਦੇ ਹੱਕਾਂ ਤੇ ਕਬਜ਼ਾ ਕਰਨ ਦੀ ਹਰ ਕੋਸ਼ਿਸ਼ ਕਰਦੇ ਰਹਿੰਦੇ ਹਾਂਭਰਾ ਭਰਾਵਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨਸਰਮਾਏਦਾਰ ਗਰੀਬਾਂ ਦਾ ਹੱਕ ਮਾਰ ਕੇ ਹੋਰ ਅਮੀਰ ਬਣਨ ਦੀ ਜੱਦੋ-ਜਹਿਦ ਵਿੱਚ ਰਾਤ ਦਿਨ ਪਸੀਨੋ-ਪਸੀਨਾ ਹੋਏ ਰਹਿੰਦੇ ਹਨਅਸੀਂ ਅਮੀਰਾਂ ਦੇ ਗੋਡੀਂ ਹੱਥ ਲਾਉਣ ਜਾਂ ਪੈਰ ਚੁੰਮਣ ਤੱਕ ਅਤੇ ਗਰੀਬਾਂ ਦੇ ਥੱਪੜ ਮਾਰਨ ਤੱਕ ਜਾਂਦੇ ਹਾਂਅਸੀਂ ਜ਼ਿੰਦਗੀ ਦੇ ਅਸੂਲਾਂ ਦੇ ਬਿਲਕੁਲ ਵਿਰੋਧ ਵਿੱਚ ਤੁਰਨ ਦੀ ਕੋਸ਼ਿਸ਼ ਕਰਨ ਵਿੱਚ ਰੁੱਝੇ ਰਹਿੰਦੇ ਹਾਂ

             

              ਅਸੂਲ ਵੀ ਕਈ ਤਰ੍ਹਾਂ ਦੇ ਹੁੰਦੇ ਹਨਕੁਝ ਅਸੂਲ, ਜਿਨ੍ਹਾਂ ਨੂੰ ਅਸੀਂ ਸਿਧਾਂਤ ਜਾਂ ਨਿਯਮ ਵੀ ਕਹਿ ਸਕਦੇ ਹਾਂ, ਲਿਖਤੀ ਰੂਪ ਵਿੱਚ ਹੁੰਦੇ ਹਨਉਨ੍ਹਾਂ ਨੂੰ ਤੋੜਨ ਨਾਲ ਸਾਨੂੰ ਸਜ਼ਾ ਮਿਲਦੀ ਹੈਜਿਵੇਂ ਕਾਰ ਚਲਾਉਂਦਿਆਂ ਗਲਤੀ ਕਰਨ ਤੇ ਸਾਨੂੰ ਜੁਰਮਾਨਾ ਹੋ ਸਕਦਾ ਹੈ; ਸ਼ਰਾਬ ਪੀ ਕੇ ਕਾਰ ਚਲਾਉਣ ਨਾਲ ਅਸੀਂ ਜੇਲ੍ਹ ਜਾ ਸਕਦੇ ਹਾਂਕਿਸੇ ਦੀ ਕੁੱਟ-ਮਾਰ ਕਰਨ ਨਾਲ ਸਾਨੂੰ ਸਜ਼ਾ ਹੋ ਸਕਦੀ ਹੈਕੁਝ ਅਸੂਲ ਅਣਲਿਖੇ ਹੁੰਦੇ ਹਨਸੱਚ ਬੋਲਣਾ ਇਕ ਅਜਿਹਾ ਅਸੂਲ ਹੈ ਜੋ ਸਰਕਾਰ ਨੇ ਤਾਂ ਨਹੀਂ ਬਣਾਇਆ ਪਰ ਇਸਨੂੰ ਅਪਨਾਉਣਾ ਸਾਡਾ ਆਪਣਾ ਇਖਲਾਕੀ ਫ਼ਰਜ਼ ਹੈਆਮ ਤੌਰ ਤੇ ਝੂਠ ਬੋਲਣ ਨਾਲ ਸਾਨੂੰ ਸਜ਼ਾ ਭਾਵੇਂ ਨਾ ਹੋਵੇ ਪਰ ਇਸ ਨਾਲ ਸਾਡੀ ਇੱਜ਼ਤ ਅਤੇ ਸ਼ਾਨੋ-ਸ਼ੌਕਤ ਨੂੰ ਜ਼ਰੂਰ ਨੁਕਸਾਨ ਪਹੁੰਚ ਸਕਦਾ ਹੈਕੁਝ ਅਸੂਲ ਨਿੱਜੀ ਹੁੰਦੇ ਹਨ ਜੋ ਅਸੀਂ ਆਪਣੀ ਮਰਜ਼ੀ ਨਾਲ ਅਪਣਾ ਸਕਦੇ ਹਾਂ ਅਤੇ ਆਪਣੀ ਮਰਜ਼ੀ ਨਾਲ ਤੋੜ ਸਕਦੇ ਹਾਂ ਜਿਵੇਂ ਕੋਈ ਇਨਸਾਨ ਜਦੋਂ ਮਰਜ਼ੀ ਸ਼ਰਾਬ ਛੱਡਣ ਦਾ ਪ੍ਰਣ ਕਰ ਲਵੇ ਅਤੇ ਫਿਰ ਜਦੋਂ ਮਰਜ਼ੀ ਇਸ ਪ੍ਰਣ ਨੂੰ ਤੋੜ ਲਵੇਕੋਈ ਵੀ ਇਸ ਇਨਸਾਨ ਨੂੰ ਪੁੱਛਣ ਵਾਲਾ ਨਹੀਂ ਕਿ ਉਸਨੇ ਇਹ ਪ੍ਰਣ ਕਿਉਂ ਕੀਤਾ ਸੀ ਅਤੇ ਕਿਉਂ ਤੋੜਿਆ ਸੀ

             

              ਜ਼ਿੰਦਗੀ ਦੇ ਹਰ ਪਹਿਲੂ ਵਿੱਚ ਕੁਝ ਨਾ ਕੁਝ ਅਸੂਲ ਹਨ ਜੋ ਸਾਨੂੰ ਅਪਨਾਉਣੇ ਪੈਂਦੇ ਹਨਕੰਮ ਕਰਨ ਵਾਲੀਆਂ ਥਾਂਵਾਂ ਤੇ ਸਾਨੂੰ ਬਹੁਤ ਸਾਰੇ ਅਸੂਲਾਂ ਨੂੰ ਮੰਨਣਾ ਪੈਂਦਾ ਹੈਜੇ ਅਸੀਂ ਇਨ੍ਹਾਂ ਅਸੂਲਾਂ ਵਿੱਚ ਰਹਿ ਕੇ ਨਾ ਚੱਲੀਏ ਤਾਂ ਸਾਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨਪਰ ਕਈ ਵਾਰੀ ਫਿਰ ਵੀ ਅਸੀਂ ਇਨ੍ਹਾਂ ਅਸੂਲਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ

             

              ਜੇ ਅਸੀਂ ਜਿੰਦਗੀ ਵਿੱਚ ਅਸੂਲਾਂ ਵਲ ਧਿਆਨ ਦੇ ਕੇ ਚੱਲੀਏ ਅਤੇ ਅਸੂਲਾਂ ਦੀ ਇੱਜ਼ਤ ਕਰੀਏ ਤਾਂ ਜ਼ਿੰਦਗੀ ਸੌਖੀ ਰਹਿੰਦੀ ਹੈ

   

                
   
                             
                        
                             
   

ਫਰਵਰੀ 16, 2008  

     

 

ਸਾਡੀਆਂ ਆਦਤਾਂ, ਸਾਡੇ ਸੁਭਾਅ: ਅਸੂਲ।

                                                      -ਅਜੀਤ ਸਿੰਘ

 

ਸਾਡੀਆਂ ਆਦਤਾਂ, ਸੁਭਾਅ ਅਤੇ ਅਸੂਲਾਂ ਦਾ ਮਤਲਬ ਹੈ ਮੇਰੀਆਂ ਆਦਤਾਂ, ਸੁਭਾਅ ਅਤੇ ਅਸੂਲਜੋ ਵੀ ਮੇਰੀਆਂ ਆਦਤਾਂ, ਸੁਭਾਅ ਅਤੇ ਅਸੂਲ ਬਣੇ ਹਨ ਉਨ੍ਹਾਂ ਦਾ ਮੇਰੇ ਆਲੇ-ਦੁਆਲੇ ਨਾਲ ਬੜਾ ਗੂੜ੍ਹਾ ਰਿਸ਼ਤਾ ਹੈਕੁਦਰਤ ਵਿੱਚ ਇਹ ਗਲ ਆਮ ਦੇਖਣ ਨੂੰ ਮਿਲੇਗੀ ਕਿ ਹਰ ਇਕ ਜਾਨਦਾਰ ਚੀਜ਼ ਆਪਣੀ ਹੋਂਦ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੁੰਦੀ ਹੈਸੋ ਇਹ ਹੀ ਹੈ ਮੇਰਾ ਸਭ ਤੋ ਪਹਿਲਾ ਸੁਭਾਅ ਜਾਂ ਅਸੂਲਇਸ ਅਸੂਲ ਤੇ ਚਲਦਿਆਂ ਜਦੋਂ ਵੀ ਮੈਨੂੰ ਮੇਰੇ ਆਲੇ-ਦੁਆਲੇ ਵਿੱਚ ਨਫ਼ਰਤ, ਈਰਖਾ, ਕਠੋਰਤਾ, ਕੁੜੱਤਣ, ਅੱਖੜ-ਪੁਣਾ, ਬਦਤਮੀਜ਼ੀ ਤੇ ਬੇਹੂਦਗੀ ਨਜ਼ਰ ਆਈ ਹੈ, ਮੇਰਾ ਰਵਈਆ ਵੀ ਉਸ ਦਾ ਟਾਕਰਾ ਕਰਦਿਆਂ ਹੋਇਆਂ ਕਿਸੇ ਹੱਦ ਤਕ ਉਸ ਦੇ ਅਨੁਕੂਲ ਬਣ ਗਿਆਅਤੇ ਜੇ ਮੈਨੂੰ ਮੇਰੇ ਆਲੇ-ਦੁਆਲੇ ਵਿੱਚ ਸੰਤੁਸ਼ਟ, ਨਿਸ਼ਚਿੰਤ, ਭਰੋਸੇਯੋਗ, ਨਿੱਘਾ, ਸਨੇਹੀ, ਪ੍ਰੇਮੀ, ਰਹਿਮ-ਦਿਲ, ਸ਼ਰੀਫ਼, ਸਾਊ, ਬੀਬਾ, ਦਿਆਲੂ, ਮਿਲਣਸਾਰ ਇਨਸਾਨ ਮਿਲਿਆ ਤਾਂ ਮੇਰਾ ਦਿਲ ਵੀ ਕੀਤਾ ਕਿ ਮੈਂ ਉਸ ਵਰਗਾ ਇਨਸਾਨ ਬਣਾਂਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੇਰੇ ਵਿੱਚ ਵੀ ਉਹ ਸਾਰੇ ਗੁਣ ਅਤੇ ਔਗੁਣ ਮੌਜੂਦ ਹਨ ਜੋ ਮੇਰੇ ਆਲੇ-ਦੁਆਲੇ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦੇ ਹਨ ਅਤੇ ਮੇਰੀਆਂ ਆਦਤਾਂ, ਸੁਭਾਅ ਅਤੇ ਅਸੂਲ ਵੀ ਤਕਰੀਬਨ ਓਹੀ ਹਨ ਜੋ ਮੇਰੇ ਆਲੇ-ਦੁਆਲੇ ਦੇ ਲੋਕਾਂ ਦੇ ਹਨ

             

              ਕਿਸੇ ਵਜ੍ਹਾ ਕਰਕੇ ਅਸੀਂ ਹਰ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਿਸ ਕਾਰਨ ਅਸੀਂ ਆਪਣੇ ਆਪ ਨੂੰ ਖਾਲੀ ਖਾਲੀ ਮਹਿਸੂਸ ਕਰਦੇ ਰਹਿੰਦੇ ਹਾਂਸੋ ਸੰਤੁਸ਼ਟ ਨਾ ਰਹਿਣਾ ਸਾਡੇ ਸੁਭਾਅ ਦਾ ਅੰਗ ਬਣ ਚੁੱਕਿਆ ਹੈਅਸੀਂ ਹਰ ਵੇਲੇ ਤੁਰਦੇ ਫਿਰਦੇ ਆਪਣੇ ਆਲੇ-ਦੁਆਲੇ  ਨੂੰ ਨਾਪਦੇਤੋਲਦੇ, ਅਤੇ ਪਰਖਦੇ ਰਹਿੰਦੇ ਹਾਂ ਅਤੇ ਜੀਵਨ ਦੇ ਹਰ ਅਨੁਭਵ ਨੂੰ ਅਸੀਂ ਡਰ ਅਤੇ ਅਨੰਦ (Fear and Pleasure) ਦੇ ਦੋ ਪਹਿਲੂਆਂ ਰਾਹੀਂ ਵੇਖਦੇ ਹਾਂਕਈ ਤਰ੍ਹਾਂ ਦੇ ਸਦਮੇ (Hurt feelings) ਸਾਡੇ ਸੀਨੇ ਅੰਦਰ ਯਾਦਦਾਸ਼ਤ ਵਿੱਚ ਦਬੇ ਪਏ ਹਨ ਕਿਉਂਕਿ ਹਰ ਅਨੁਭਵ ਡਰ ਜਾਂ ਅਨੰਦ ਦੋਨਾਂ ਵਿੱਚੋਂ ਇਕ ਛਾਪ ਸਾਡੀ ਯਾਦਦਾਸ਼ਤ ਵਿਚ ਛੱਡ ਜਾਂਦਾ ਹੈਇਸ ਯਾਦਦਾਸ਼ਤ ਨੂੰ ਅਸੀ ਭਵਿੱਖ ਵਿੱਚ ਨਿਰਣਾ ਲੈਣ ਲਈ ਵਰਤਦੇ ਹਾਂਸੋ ਸੂਝ, ਅਨੁਭਵ ਜਾਂ ਗਿਆਨ ਇਕੱਠਾ ਕਰਨਾ ਅਤੇ ਭਵਿੱਖ ਵਿੱਚ ਇਸ ਨੂੰ ਨਿਰਣਾ ਲੈਣ ਲਈ ਵਰਤਣਾ ਸਾਡੀ ਆਦਤ ਜਾਂ ਸੁਭਾਅ ਬਣ ਚੁੱਕਿਆ ਹੈਮੈਂ ਪਹਿਲਾਂ ਵੀ ਇਹ ਲਿਖ ਚੁੱਕਿਆ ਹਾਂ ਕਿ ਅੱਜ ਦੀ ਨਵੀਂ ਸਮੱਸਿਆ ਅਸੀਂ ਕੱਲ ਦੇ ਪੁਰਾਣੇ ਗਿਆਨ ਦੇ ਰੀਐਕਸ਼ਨ ਨਾਲ ਹੱਲ ਨਹੀਂ ਕਰ ਸਕਦੇ

              

              ਜਦੋਂ ਵੀ ਕੋਈ ਨਵਾਂ ਮੌਕਾ, ਹਾਲਾਤ ਜਾਂ ਸਥਿਤੀ ਸਾਡੇ ਸਾਹਮਣੇ ਆਉਂਦੀ ਹੈ, ਅਸੀਂ ਉਸ ਨੂੰ ਦਵੈਤ ਵਾਲੀ ਇਕੱਠੀ ਕੀਤੀ ਹੋਈ ਸੋਝੀ, ਭਾਵ ਪੁਰਾਣੀ ਅਨੁਭਵੀ ਯਾਦਦਾਸ਼ਤ ਦੇ  ਚਿਨਾਂ, ਦੁੱਖ-ਸੁਖ, ਖੁਸ਼ੀ-ਗਮੀ, ਠੀਕ-ਗਲਤ, ਚੰਗੀ-ਮੰਦੀ, ਨੈਗੇਟਿਵ-ਪੌਜੇਟਿਵ, ਲਾਭ-ਨੁਕਸਾਨ ਵਗੈਰਾ ਦੀ ਨਿਗਾਹ ਰਾਹੀਂ ਵੇਖਦੇ ਹਾਂ ਅਤੇ ਸਾਡਾ ਧਿਆਨ ਸਥਿਤੀ ਦੀ ਹਕੀਕਤ ਜਿਵੇਂ ਉਹ ਹੈ ਉਸ ਨੂੰ ਉਵੇਂ ਹੀ ਸਮਝਣ ਦੀ ਬਜਾਏ, ਉਲਟਾ ਇਹ ਜਾਣਨ ਵਿੱਚ ਲੱਗਾ ਰਹਿੰਦਾ ਹੈ ਕਿ, ਕੀ ਇਸ ਵਿੱਚ ਮੇਰਾ ਕੋਈ ਫ਼ਾਇਦਾ ਹੋਵੇਗਾ ਜਾਂ ਨੁਕਸਾਨ? ਇਸ ਤਰਾਂ ਕੀਤਾ ਹਰ ਇਕ ਕਾਰਜ ਸਥਿਤੀ ਦੇ ਅਨੁਕੂਲ ਨਹੀਂ ਹੁੰਦਾ, ਸਗੋਂ ਸਾਡੀ ਹਉਮੈ ਦੇ ਅਨੁਕੂਲ ਹੁੰਦਾ ਹੈ ਕਿਉਂਕਿ ਸਾਡੇ ਸਾਰੇ ਪੁਰਾਣੇ ਅਨੁਭਵ ਜਾਂ ਯਾਦਦਾਸ਼ਤ ਵਿੱਚ ਇਕੱਠਾ ਕੀਤਾ ਗਿਆਨ  ਹੀ ਤਾਂ ਸਾਡੀ ਹਉਮੈ ਹੈਹਉਮੈ ਦੇ ਰੀਐਕਸ਼ਨ ਨਾਲ ਕੀਤੇ ਕੰਮਾਂ ਵਿੱਚੋਂ ਸਾਨੂੰ ਸੰਤੁਸ਼ਟੀ ਜਾਂ ਪੂਰਤੀ ਨਹੀਂ ਮਿਲ ਸਕਦੀਹਾਂ ਨਫ਼ਾ ਭਾਵੇਂ ਹੋ ਜਾਵੇਡਰ ਤੋਂ ਭਾਵੇਂ ਕਿਨਾਰਾ ਕਰਕੇ ਦੂਰ ਦੂਰ ਭਜਣ ਦੀ ਕੋਸ਼ਿਸ਼ ਵਿੱਚ ਸਫ਼ਲ ਹੋ ਜਾਈਏ ਪਰ ਡਰ ਹਮੇਸ਼ਾ ਸਾਡੇ ਨਾਲ ਸਾਡੇ ਅੰਦਰ ਰਹਿੰਦਾ ਹੈਇਸ ਤਰ੍ਹਾਂ ਅਨੁਭਵਾਤਮਕ ਸੂਝ ਦੀ ਤਰੱਕੀ (Experiential growth of knowledge) ਜੋ ਅਸੀਂ ਹਰ ਵੇਲੇ ਕਰਦੇ ਰਹਿੰਦੇ ਹਾਂ ਸਾਡੇ ਹਉਮੈ ਤੇ ਦੁੱਖ ਦਾ ਕਾਰਨ ਬਣਦੀ ਹੈ, ਜਦੋਂ ਅਗਲਾ ਕੰਮ ਅਸੀਂ ਫਿਰ ਇਸ ਸਮਝ ਦੇ ਜ਼ੋਰ ਤੇ ਕਿਸੇ ਦੂਸਰੇ ਨਫ਼ੇ ਲਈ ਜਾਂ ਡਰ ਤੋਂ ਬਚਣ ਲਈ ਕਰ ਬੈਠਦੇ ਹਾਂਇਸ ਤਰ੍ਹਾਂ ਅਕਲ ਅਤੇ ਅਨੁਭਵੀ ਗਿਆਨ ਦੀ ਤਰੱਕੀ ਕਰਦਿਆਂ ਕਰਦਿਆਂ ਕਈ ਪ੍ਰਕਾਰ ਦੇ ਨਫ਼ੇ ਕਰਦਿਆਂ ਕਰਦਿਆਂ ਅਤੇ ਡਰ ਤੋਂ ਭਜਦਿਆਂ ਭਜਦਿਆਂ ਸਾਡਾ ਬੁਰਾ ਹਾਲ ਹੋ ਚੁੱਕਿਆ ਹੈ ਪਰ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਆਈਕੀ ਇਹ ਹੋ ਸਕਦਾ ਹੈ ਕਿ ਅਸੀਂ ਹਰ ਸਥਿਤੀ ਨੂੰ ਬਿਨਾਂ ਕਿਸੇ ਤੁਲਨਾ ਕੀਤੇ ਅਪਣੀ ਅਨੁਭਵਾਤਮਕ ਸੂਝ ਨਾਲ ਵੇਖਣ ਦੀ ਬਜਾਏ ਜਿਵੇਂ ਵੀ ਉਹ ਹੈ ਉਵੇਂ ਹੀ ਵੇਖ ਸਕੀਏ ਅਤੇ ਹਕੀਕਤ ਨੂੰ ਸਮਝਦਿਆਂ ਹੋਇਆਂ ਹਰ ਕਾਰਜ ਸਥਿਤੀ ਦੇ ਅਨੁਕੂਲ ਕਰ ਸਕੀਏ ਨਾ ਕਿ ਕੇਵਲ ਆਪਣੇ ਮਾਲੀ ਨਫ਼ੇ ਲਈ ਜਾਂ ਕਿਸੇ ਕਾਲਪਨਿਕ ਡਰ ਤੋਂ ਬਚਣ ਲਈ ਕਰੀਏ? ਜੇ ਇਹ ਨਹੀਂ ਹੋ ਸਕਦਾ ਤਾਂ ਸਾਨੂੰ ਜ਼ਿੰਦਗੀ ਵਿੱਚ ਸੰਤੁਸ਼ਟੀ ਜਾਂ ਪੂਰਤੀ ਜਾਂ ਆਤਮਿਕ ਸੁੱਖ ਕਦੇ ਨਹੀਂ ਮਿਲ ਸਕਦਾ

              

              ਸਾਡੀ ਦੂਸਰੀ ਆਦਤ ਹੈ ਕਿ ਅਸੀਂ ਜ਼ਿੰਦਗੀ  ਜੀਵਣ ਲਈ ਬਹੁਤ ਸਾਰੇ ਆਪਣੇ ਅਨੁਭਵੀ ਅਸੂਲ, ਸਿਧਾਂਤ, ਸੂਤਰ ਅਤੇ ਆਦਰਸ਼ ਬਣਾਈ ਬੈਠੇ ਹਾਂ ਜਿਨ੍ਹਾਂ ਨੂੰ ਅਸੀਂ ਅਚੇਤ ਰੂਪ ਵਿੱਚ ਵਰਤਦੇ ਰਹਿੰਦੇ ਹਾਂਜਦੋਂ ਕਈ ਵਾਰ ਸਥਿਤੀ ਐਸੀ ਹੋ ਜਾਵੇ ਕਿ ਕੋਈ ਦੂਸਰਾ ਇਨਸਾਨ ਸਾਡੇ ਬਣਾਏ ਅਸੂਲਾਂ ਦੀ ਉਲੰਘਣਾ ਕਰ ਦੇਵੇ ਤਾਂ ਸਾਨੂੰ ਇਕ ਦਮ ਚੋਟ ਲਗਦੀ ਹੈ ਅਤੇ ਅਸੀਂ ਅਨਜਾਣੇ ਵਿੱਚ ਉਲਟੀ ਹਰਕਤ ਭਾਵ (Reaction)  ਕਰ ਬੈਠਦੇ ਹਾਂ

                   

              ਇਕ ਉਦਾਹਰਣ ਜਾਂ ਤਹਿਕੀਕਾਤ:

 

              ਕਾਰ ਚਲਾਉਂਦੇ ਚਲਾਉਂਦੇ ਇਕ ਦਮ ਕੱਸ ਕੇ ਬਰੇਕ ਮਾਰੀ ਤੇ ਬੜੀ ਮੁਸ਼ਕਿਲ ਨਾਲ ਲਾਈਟ ਤੇ ਰੁਕਿਆ, ਨਾਲ ਹੀ ਮੂੰਹ ਵਿੱਚੋਂ ਹਲਕੀ ਜਿਹੀ ਗਾਲ ਨਿਕਲ ਗਈਇਸ ਤਰ੍ਹਾਂ ਕਈ ਵਾਰ ਅਨਜਾਣੇ ਵਿੱਚ ਮੇਰੇ ਨਾਲ ਹੋ ਜਾਂਦਾ ਹੈਕੀ ਇਹ ਮੇਰੀ ਆਦਤ ਹੈ? ਜੇ ਹੈ ਤਾਂ ਕਿਵੇਂ ਬਣੀ ਇਹ ਆਦਤ? ਇਸ ਦੀ ਜੜ੍ਹ ਕੀ ਹੈ? ਆਟੋਮੈਟਿਕ ਰੀਐਕਸ਼ਨ ਦਾ ਮੂਲ, ਜੜ੍ਹ, ਸੋਮਾ ਮੇਰੇ ਅੰਦਰ ਕਿੱਥੇ ਹੈ? ਆਮ ਤੌਰ ਤੇ ਜਦੋਂ ਮੈਂ ਸੁਚੇਤ ਹੋਵਾਂ ਤਾਂ ਜੋ ਵੀ ਮੇਰੇ ਮੂੰਹ ਵਿੱਚੋਂ ਨਿਕਲਦਾ ਹੈ ਉਸ ਪਿੱਛੇ ਦਿਮਾਗ਼ੀ ਸੋਚ, ਯਾਦਦਾਸ਼ਤ ਅਤੇ ਕੋਈ ਨਾ ਕੋਈ ਯੋਜਨਾ ਹੁੰਦੀ ਹੈ, ਜਿਸ ਲਈ ਸਮਾਂ ਤੇ ਊਰਜਾ ਦੀ ਲੋੜ ਹੁੰਦੀ ਹੈਪਰ ਆਟੋਮੈਟਿਕ ਰੀਐਕਸ਼ਨ ਨੂੰ ਊਰਜਾ ਕਿੱਥੋਂ ਮਿਲਦੀ ਹੈ ਤੇ ਇਸ ਵਿੱਚ ਕੋਈ ਸਮਾਂ ਵੀ ਨਹੀਂ ਲਗਦਾ? ਜੇ ਮੇਰੀ ਯਾਦਦਾਸ਼ਤ ਨਾ ਹੋਵੇ ਤਾਂ ਕੀ ਮੇਰਾ ਰੀਐਕਸ਼ਨ ਹੋਵੇਗਾ? ਜੇ ਜੋ ਜੋ ਅਨੁਭਵ ਮੈਂ ਆਪਣੀ ਯਾਦਦਾਸ਼ਤ ਵਿੱਚ ਇਕੱਠੇ ਕੀਤੇ ਹੋਏ ਹਨ ਉਹ ਨਾ ਹੋਣ ਤਾਂ ਕੀ ਮੇਰੀ ਹਉਮੈ ਜਾਂ ਉਸ ਦਾ ਰੀਐਕਸ਼ਨ ਹੋਵੇਗਾ? ਜ਼ਾਹਰ ਹੈ ਕਿ ਨਹੀਂ ਹੋਵੇਗਾ

              

              ਮੇਰੀ ਹਉਮੈ ਤੇ ਇਸ ਦਾ ਰੀਐਕਸ਼ਨਦੋਹਾਂ  ਦੀ ਹੋਂਦ ਦਾ ਕਾਰਨ ਹੈ ਮੇਰੀ ਯਾਦਦਾਸ਼ਤ ਵਿੱਚ ਇਕੱਠਾ ਕੀਤਾ ਹੋਇਆ ਅਨੁਭਵੀ ਗਿਆਨਜੇ ਮੇਰੀ ਯਾਦਦਾਸ਼ਤ ਵਿੱਚ ਦਵੈਤ ਦਾ ਗਿਆਨ ਨਾ ਹੋਵੇ ਤਾਂ ਮੇਰੀ ਹਉਮੈ ਨੂੰ ਰੀਐਕਸ਼ਨ ਕਰਨ ਦੀ ਸੋਚ ਵੀ ਨਾ ਆਵੇਕਿਉਂਕਿ ਮੈਂ ਜ਼ਿੰਦਗੀ ਇਸ ਦਵੈਤ ਦੇ ਗਿਆਨ ਨਾਲ ਨਾਪ ਤੋਲ ਕੇ ਜਿਉਂਦਾ ਹਾਂ ਜਿਸ ਕਾਰਨ ਹਰ ਰੀਐਕਸ਼ਨ ਦਾ ਅਨੁਭਵ ਮੇਰੀ ਯਾਦਦਾਸ਼ਤ ਵਿੱਚ ਦਵੈਤ ਨੂੰ ਵਧਾਉਂਦਾ ਹੀ ਤੁਰਿਆ ਜਾਂਦਾ ਹੈਮੇਰੀ ਸਾਰੀ ਜ਼ਿੰਦਗੀ ਅਗਿਆਨਤਾ ਜਾਂ ਇਸ ਅਚੇਤ ਅਵਸਥਾ ਵਿੱਚ ਦੁੱਖ ਅਤੇ  ਤਕਲੀਫ਼ਾਂ  ਝੱਲਦਿਆਂ ਹੀ ਕੱਟ ਰਹੀ ਹੈ ਇਸ ਗੱਲ ਦੀ ਸਮਝ ਆਉਣ ਤੋਂ ਬਾਅਦ ਹੀ ਸੁਚੇਤ ਅਵਸਥਾ ਦਾ ਆਰੰਭ ਹੁੰਦਾ ਹੈ ਜਿਸ ਵਿੱਚ ਦਵੈਤ ਨਹੀਂ ਹੈ

              

              ਸੋ ਮੈਂ ਤੇ ਮੇਰਾ ਰੀਐਕਸ਼ਨ, ਮੈਂ ਤੇ ਮੇਰਾ ਕ੍ਰੋਧ, ਮੈਂ ਤੇ ਮੇਰਾ ਡਰ, ਮੈਂ ਤੇ ਮੇਰੇ ਸ਼ਿਕਵੇ, ਸ਼ਕਾਇਤਾਂ ਜਾਂ ਗਿਲੇ, ਮੈਂ ਤੇ ਮੇਰੀ ਹਰ ਇਕ ਸੋਚ, ਮੈਂ ਤੇ ਮੇਰੀ ਹਰ ਇਕ ਇੱਛਾ, ਮੈਂ ਤੇ ਮੇਰੀਆਂ ਆਦਤਾਂ, ਸੁਭਾਅ, ਅਸੂਲ, ਫ਼ੈਸਲੇ ਅਤੇ ਨਿਰਣੇ ਸਾਰਾ ਕੁਝ  ਮੇਰੀ ਹਉਮੈ ਦੇ ਪਰਛਾਵੇਂ ਹਨ ਅਤੇ ਮੇਰੀ ਯਾਦਦਾਸ਼ਤ ਵਿਚ ਛੁਪ ਕੇ ਬੈਠੇ ਹਨ ਅਤੇ ਸੋਚ ਰਾਹੀਂ ਮੇਰੇ ਹਰ ਇਕ ਰੀਐਕਸ਼ਨ ਨੂੰ ਜਗਾ ਦਿੰਦੇ ਹਨਹਉਮੈ ਅਤੇ ਇਸ ਦੇ ਪਰਛਾਵਿਆਂ ਦੀ ਆਪਣੀ ਕੋਈ ਨਿੱਜੀ, ਜ਼ਾਤੀ ਜਾਂ ਨਿਰੰਕੁਸ਼ ਹੋਂਦ ਨਹੀਂ ਹੈ ਬਲਕੇ ਇਕ ਬਹੁਤ ਵੱਡਾ ਵਹਿਮ, ਛਲ ਤੇ ਭੁਲੇਖਾ (Illusion) ਹੈ

              

              ਮੈਂ (ਮੇਰੀ ਹਉਮੈ) ਇਹ ਮੰਨਣ ਤੋਂ ਸਾਫ਼ ਇਨਕਾਰ ਕਰਦਾ ਹਾਂ ਕਿ ਮੇਰੇ ਵਿਚ ਕੋਈ ਕਮੀ ਹੈਮੈਂ (ਮੇਰੀ ਹਉਮੈ) ਆਪਣੇ ਆਪ ਨੂੰ ਨੇਕ ਅਤੇ ਸਾਫ਼ ਸੁਥਰਾ ਦਿਖਾਉਣ ਲਈ ਆਪਣੇ ਆਪ ਨੂੰ ਦੋ ਹਿੱਸਿਆ ਵਿੱਚ ਵੰਡ ਲੈਂਦਾ ਹਾਂ; ਇਕ ਮੈਂ (ਮੇਰੀ ਹਉਮੈ) ਅਤੇ ਦੂਸਰਾ ਮੇਰੀ ਹਉਮੈ ਦੇ ਪਰਛਾਵੇਂ ਜਾਂ ਰੀਐਕਸ਼ਨਸੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਡਰ, ਗਿਲੇ, ਸ਼ਿਕਵੇ, ਸ਼ਕਾਇਤਾਂ, ਆਦਤਾਂ, ਸੁਭਾਅ, ਅਸੂਲ, ਨਿਰਣੇ, ਫ਼ੈਸਲੇ, ਸੋਚਾਂ, ਇੱਛਾਵਾਂ ਵਗੈਰਾ ਵਗੈਰਾ ਸਭ ਹਉਮੈ ਦੇ ਪਰਛਾਵੇਂ ਜਾਂ ਰੀਐਕਸ਼ਨ ਹਨ।  ਮੈਂ (ਮੇਰੀ ਹਉਮੈ) ਆਪਣੇ ਆਪ ਨੂੰ ਚੰਗਾ ਅਤੇ ਮੇਰੇ  ਰੀਐਕਸ਼ਨਾਂ ਨੂੰ ਮਾੜਾ ਕਰਾਰ ਦੇ ਕੇ ਇਨ੍ਹਾਂ ਨਾਲ ਸਾਰੀ ਉਮਰ ਲੜਾਈ ਕਰਦਾ ਰਹਿੰਦਾ ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਕ ਚਿੜੀ ਸ਼ੀਸ਼ੇ ਵਿੱਚ ਆਪਣੇ ਪਰਛਾਵੇਂ ਨਾਲ ਲੜਾਈ ਕਰਦੀ ਰਹਿੰਦੀ ਹੈਇਸ ਗੱਲ ਦਾ ਸਮਝ ਆਉਣਾ ਹੀ ਅਗਿਆਨਤਾ ਦਾ ਨਾਸ਼ ਹੈ ਅਤੇ ਇਹ ਹੀ ਹੈ ਰੁਹਾਨੀਅਤ ਅਤੇ ਧਾਰਮਿਕ ਰਸਤੇ ਦਾ ਪਹਿਲਾ ਤੇ ਆਖਰੀ ਕਦਮਇਸ ਕਦਮ ਦੇ ਪੁੱਟਦਿਆਂ ਹੀ ਦਵੈਤ ਅਲੋਪ ਹੋ ਜਾਂਦੀ ਹੈ ਅਤੇ ਰੁਹਾਨੀਅਤ ਸ਼ੁਰੂ ਹੋ ਜਾਂਦੀ ਹੈ

              

              ਜੋ ਹੈ ਉਹੀ ਸੱਚ ਹੈ, ਇਸ ਨੂੰ ਮੰਨ ਲੈਣਾ ਹੀ ਰੁਹਾਨੀਅਤ ਹੈ ਅਤੇ ਇਵੇਂ ਨਾ ਕਰ ਸਕਣਾ ਅਗਿਆਨਤਾ ਹੈਇਸ ਅਗਿਆਨਤਾ ਕਾਰਨ ਹੀ ਅਸੀਂ ਅਸ਼ਾਂਤ ਹਾਂ ਅਤੇ ਤਰ੍ਹਾਂ ਤਰ੍ਹਾਂ ਦੇ ਗਲਤ ਆਸਰੇ ਲੱਭਦੇ ਫਿਰਦੇ ਹਾਂਸਚਾਈ ਦੇ ਰਸਤੇ ਤੇ ਚਲਣ ਲਈ ਕੋਈ ਵੀ ਯਕੀਨ, ਵਿਸ਼ਵਾਸ, ਆਸਰਾ, ਸਹਾਰਾ, ਗੁਰੂ, ਫ਼ਾਰਮੂਲਾ, ਰੀਤੀ, ਰਿਵਾਜ, ਸੁਚੱਜਾ ਢੰਗ, ਡਿਸਿਪਲਨ, ਅਨੁਸ਼ਾਸਨ ਜਾਂ ਦਿਖਾਵੇ ਦੀ ਲੋੜ ਨਹੀਂ ਹੈ ਬਲਕਿ ਇਹ ਸਭ ਕੁਝ ਛੱਡ ਕੇ ਇਕੱਲੇ ਹੋ ਕੇ ਆਪਣੇ ਆਪ ਨੂੰ ਸਮਝਣ ਦੀ ਲੋੜ ਹੈਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਤਹਿਕੀਕਾਤ ਤੇ ਖੋਜ ਕਰਨ ਦੀ ਲੋੜ ਹੈਅਤੇ ਇਕ ਹੀ ਤਹਿਕੀਕਾਤ ਕਾਫ਼ੀ ਹੈ ਆਪਣੇ ਆਪ ਨੂੰ ਜਾਣਨ ਲਈ, ਅਗਿਆਨਤਾ ਖ਼ਤਮ ਕਰਨ ਲਈ ਜਾਂ ਗਿਆਨ-ਪ੍ਰਾਪਤੀ ਕਰਨ ਲਈ

              

              ਜਦੋਂ ਕਿਸੇ ਰੂਹਾਨੀ ਇਨਸਾਨ ਵਿੱਚ ਸਾਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨਜ਼ਰ ਨਹੀਂ ਆਉਂਦੇ ਤਾਂ ਸਾਡਾ ਹਉਮੈ ਇਸ ਤੋਂ ਕੀ ਅਰਥ ਕੱਢਦਾ ਹੈ? ਜਾਂ ਹਉਮੈ ਰੀਐਕਸ਼ਨ ਵਿੱਚ ਆ ਕੇ ਕੀ ਕਹਿੰਦਾ ਹੈ? ਇਹੀ ਕਿ ਜੇ ਅਸੀਂ ਅਪਣੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਖ਼ਤਮ ਕਰ ਲਈਏ ਤਾਂ ਅਸੀਂ ਵੀ ਰੂਹਾਨੀ ਇਨਸਾਨ ਬਣ ਸਕਦੇ ਹਾਂਹਉਮੈ ਦਾ ਇਹ ਰੀਐਕਸ਼ਨ ਬਿਲਕੁਲ ਗ਼ਲਤ ਹੈ ਅਤੇ ਦਵੈਤ ਬੱਧੀ ਦਾ ਹੈਇਸ ਸੋਚ ਦੇ ਆਉਂਦਿਆਂ ਹੀ ਸਾਡੇ ਕਦਮ ਗ਼ਲਤ ਪਾਸੇ ਉੱਠ ਪੈਂਦੇ ਹਨ ਅਤੇ ਅਸੀਂ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਇਸ ਸੋਚ ਦੀ ਜੜ੍ਹ ਹੈ ਸਾਡੀ ਅਗਿਆਨਤਾਇਹ ਸੋਚ ਕਿਸੇ ਐਸੇ ਇਨਸਾਨ ਦੀ ਨਹੀਂ ਹੈ ਜੋ ਕਿ ਰੁਹਾਨੀ ਹੈ ਜਾਂ ਰੁਹਾਨੀਅਤ ਦੇ ਰਸਤੇ ਤੇ ਚਲਣਾ ਚਾਹੁੰਦਾ ਹੈਓਹੀ ਇਨਸਾਨ ਰੂਹਾਨੀ ਬਣੇਗਾ ਜਾਂ ਬਣ ਸਕਦਾ ਹੈ ਜੋ ਇਹ ਮੰਨਦਾ ਹੈ ਕਿ ਉਹ ਖੋਟਾ ਹੈ ਨਾ ਕਿ ਉਸ ਵਿਚ ਖੋਟ ਹੈ ਅਤੇ ਉਹ ਖੋਟ ਨੂੰ ਕੂਚ ਕੂਚ ਕੇ ਦੂਰ ਕਰ ਦੇਵੇਗਾਅਜਿਹਾ ਇਨਸਾਨ, ਮੈਂ ਖੋਟਾ ਹਾਂ ਨੂੰ ਆਪਣੀ ਚੇਤਨਾ ਵਿੱਚ ਉਤਾਰ ਲੈਂਦਾ ਹੈ ਜਿਸ ਕਾਰਨ ਉਸ ਦਾ ਖੋਟਾ-ਪਣ ਪਿਘਲ ਪਿਘਲ ਕੇ ਆਪਣੇ ਆਪ ਸੋਨਾ ਬਣ ਸਕੇ

              

              ਹੇਠਾਂ ਲਿਖੇ ਸਲੋਕ ਇਕ ਰੂਹਾਨੀ ਇਨਸਾਨ ਦੀ ਚੇਤਨਾ ਵਿੱਚ ਵਸੇ ਹੋਏ ਹਨ:

               

                            ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਂਡਾ ਵੇਸੁ

                            ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ

              

              It is immoral to try to be moral because trying is the result of our ego. Why do we want to become virtuous in spite of knowing the reality that we are not so? By consciously trying to achieve the opposite state of what we are keeps us non-virtuous.

              

              Just staying aware of the fact that we are not virtuous and never pretending to become the opposite of that makes us virtuous.

              

              Due to a reaction of our ego, which does not want to accept the fact present in front of it, it generates an idea to be the opposite of what it is and starts chasing that idea and that reaction keeps us non-virtuous.

                            

              ਹੇਠਾਂ ਕੁਝ ਸਲੋਕ ਲਿਖ ਰਿਹਾ ਹਾਂ ਜੋ ਇਹ ਦੱਸਦੇ ਹਨ ਕਿ ਦਵੈਤ ਝੂਠ ਹੈ:

              

                            ਜੀਵਨ ਮਿਰਤੁ ਨ ਦੁਖ ਸੁਖ ਬਿਆਪੈ ਸੁੰਨ ਸਮਾਧੀ ਦੋਊ ਤਹ ਨਾਹੀ

              There is no life or death, no pain or pleasure (no duality) in the Primal Trance of Samaadhi.

              

                            ਸੁਰਗ ਬਾਸੁ ਨ ਬਾਛੀਐ  ਡਰੀਏ ਨ ਨਰਕਿ ਨਿਵਾਸੁ

                            ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ

              Do not wish for heaven and be afraid of hell.

              Whatever will happen let it happen and do not choose one over the other.

              

              ਆਖਿਰ ਵਿੱਚ ਇਕ ਪਹਿਰਾ ਜੋ  J. Krishnamurti ਨੇ ਲਿਖਿਆ ਹੈ ਹੇਠਾਂ ਦੇ ਰਿਹਾ ਹਾਂਖਿਆਲ ਰੱਖਣਾ, observer ਹੈ ਮੈਂ, ਭਾਵ ਮੇਰੀ ਹਉਮੈ; ਅਤੇ observed ਹੈ a fact, in this case violent. ਸਵਾਲ ਹੈ ਕੀ ਮੈਂ ਅਤੇ violent ਇਕ ਹਨ ਜਾਂ ਅਲੱਗ ਅਲੱਗ ਦੋ ਹਨ?

              

But when we are dealing with the psychological facts, is the observer different from the thing observed? When I say, “I am violent,” is the observer, the see-er who says, “I am violent,” different from that which it calls violent? Obviously not. Therefore, when it separates itself from the fact (violent) as the observer, it creates a duality, a conflict and it tries to escape from that conflict through various means, so the observer is not capable of meeting that fact of violence.    

                         -This Light in Oneself by J. Krishnamurti (1895-1986). Page 68

                     

                              
   
                             
                        
                             
   

ਫਰਵਰੀ 16, 2008    

 

ਸਾਡੀਆਂ ਆਦਤਾਂ, ਸਾਡੇ  ਸੁਭਾਅ: ਜ਼ਿੰਦਗੀ ਦੇ ਅਸੂਲ

                                                           -ਬਰਜਿੰਦਰ ਕੌਰ ਢਿੱਲੋਂ

 

ਕਹਿੰਦੇ ਹਨ 'ਵਾਦੜੀਆਂ ਸੁਜਾਦੜੀਆਂ ਜਾਣ ਸਿਰਾਂ ਦੇ ਨਾਲ' ਸਾਡੇ ਸੁਭਾਅ ਸਾਡੀਆਂ ਆਦਤਾਂ ਦੇ ਗੁਲਾਮ ਹੋ ਜਾਂਦੇ ਹਨਅਸੀਂ ਬਿਨ੍ਹਾਂ ਸੋਚੇ ਹੀ ਕਈ ਕੰਮ ਕਰ ਲੈਂਦੇ ਹਾਂ ਕਿ ਪਤਾ ਹੀ ਨਹੀਂ ਚਲਦਾਮੈਂ ਕਈ ਵਾਰੀ ਹਾਈਵੇ ਤੇ ਕਾਰ ਚਲਾਉਂਦੀ ਜਾ ਰਹੀ ਹੁੰਦੀ ਹਾਂ ਤਾਂ ਜਿਸ ਰਸਤੇ ਜਾਣਾ ਹੁੰਦਾ ਹੈ, ਕਾਰ ਆਪੇ ਹੀ ਮੁੜ ਜਾਂਦੀ ਹੈਬਾਅਦ ਵਿੱਚ ਪਤਾ ਲਗਦਾ ਹੈ ਕਿ ਮੇਰੀ ਕਾਰ ਸਹੀ ਰਸਤੇ ਤੇ ਮੁੜ ਗਈ ਹੈਜਿਸ ਰਸਤੇ ਅਸੀਂ ਰੋਜ਼ ਜਾਂਦੇ ਹਾਂ ਉਹ ਸਾਡੀ ਆਦਤ ਬਣ ਜਾਂਦੀ ਹੈ

             

              ਥੋੜੇ ਹੀ ਸਾਲਾਂ ਦੀ ਗੱਲ ਹੈ ਕਿ ਸਕੂਲ ਵਿੱਚ ਇਕ ਅਧਿਆਪਕਾ ਸਿਗਰਟਾਂ ਬਹੁਤ ਪੀਂਦੀ ਸੀਮੈਂ ਉਸਨੂੰ ਬਹੁਤ ਵਾਰੀ ਕਿਹਾ, ''ਕਿਉਂ ਤੂੰ ਆਪਣੀ ਜਾਨ ਦੀ ਦੁਸ਼ਮਨ ਹੋ ਗਈ ਏਂ? ਸਿਗਰਟ ਪੀਣਾ ਛੱਡਦੇ" ਇਕ ਦਿਨ ਮੈਂ ਉਸਨੂੰ ਸਿਗਰਟ ਪੀਂਦਿਆਂ ਨਾ ਦੇਖਿਆ ਤਾਂ ਮੈਂ ਕਿਹਾ, ''ਲੱਗਦਾ  ਏ ਤੂੰ ਸਿਗਰਟ ਪੀਣਾ ਬੰਦ ਕਰ ਦਿੱਤਾ ਏ" ''ਨਹੀਂ ਮੈਂ ਘੱਟ ਕਰ ਦਿੱਤਾ ਹੈ," ਉਸਦਾ ਜਵਾਬ ਸੀਉਸਤੋਂ ਬਾਦ ਹੌਲੀ ਹੌਲੀ ਉਸਨੇ ਸਿਗਰਟ ਪੀਣੀ ਬਿਲਕੁਲ ਛੱਡ ਦਿੱਤੀ ਹੈਉਸਨੇ ਆਪਣੀ ਆਦਤ ਨੂੰ ਸੁਧਾਰ ਲਿਆ ਹੈਇਹ ਕੰਮ ਸੌਖਾ ਨਹੀਂ ਸੀ ਪਰ ਮਨ ਤੇ ਕਾਬੂ ਪਾ ਕੇ ਉਸਨੇ ਆਪਣੀ ਆਦਤ ਛੱਡ ਦਿੱਤੀ ਹੈਸਰਕਾਰ ਨੇ ਅੱਜ ਕੱਲ ਸਖ਼ਤ ਕਨੂੰਨ ਬਣਾ ਕੇ ਬਹੁਤ ਸਾਰੇ ਸਿਗਰਟ ਪੀਣ ਵਾਲੇ ਲੋਕਾਂ ਦੀ ਆਦਤ ਵਿੱਚ ਸੁਧਾਰ ਕਰ ਦਿੱਤਾ ਹੈਪਬਲਿਕ ਥਾਵਾਂ, ਰੈਸਟੋਰੈਂਟਾਂ, ਹਵਾਈ ਜਹਾਜ਼ਾਂ, ਬੱਸਾਂ ਆਦਿ ਵਿੱਚ ਸਿਗਰਟ ਪੀਣਾ ਕਨੂੰਨੀ ਬੰਦ ਹੋ ਜਾਣ ਨਾਲ ਲੋਕਾਂ ਦੀ ਸਿਹਤ ਤੇ ਚੰਗਾ ਅਸਰ ਪੈ ਰਿਹਾ ਹੈਹੌਲੀ ਹੌਲੀ ਸਿਗਰਟ ਨਾ ਪੀਣਾ ਹੀ ਸਾਡੀ ਜ਼ਿੰਦਗੀ ਦਾ ਅਸੂਲ ਬਣ ਜਾਂਦਾ ਹੈ

             

              ਕਿਤਾਬਾਂ ਪੜ੍ਹਨਾ ਵੀ ਇਕ ਚੰਗੀ ਆਦਤ ਹੈਜੋ ਮਾਂ ਬਾਪ ਅਪਣੇ ਬੱਚਿਆਂ ਨੂੰ ਸ਼ੁਰੂ ਵਿੱਚ ਹੀ ਪੜ੍ਹਨ ਦੀ ਆਦਤ ਪਾਉਂਦੇ ਹਨ ਉਹ ਬੱਚੇ ਵੱਡੇ ਹੋ ਕੇ ਚੰਗੀਆਂ ਆਦਤਾਂ ਵਾਲੇ ਨਾਗਰਿਕ ਬਣਦੇ ਹਨਉਹ ਪੜ੍ਹ ਲਿਖਕੇ ਚੰਗੇ ਇਨਸਾਨ ਬਣਦੇ ਹਨਮੈਂ ਆਪ ਹਰ ਰੋਜ਼ ਰਾਤੀਂ ਸੌਣ ਤੋਂ ਪਹਿਲਾਂ ਕੋਈ ਰਸਾਲਾ ਜਾਂ ਕਿਤਾਬ ਜ਼ਰੂਰ ਪੜ੍ਹਦੀ ਹਾਂ, ਨਹੀਂ ਤਾਂ ਮੈਨੂੰ ਨੀਂਦ ਨਹੀਂ ਆਉਂਦੀਸੌਣ ਤੋਂ ਪਹਿਲਾਂ ਕੋਈ ਕਿਤਾਬ ਪੜ੍ਹਨਾ ਮੇਰੀ ਜ਼ਿੰਦਗੀ ਦਾ ਅਸੂਲ ਹੀ ਬਣ ਗਿਆ ਹੈ

             

              ਜਿੰਨੀ ਦੇਰ ਕਿਸੇ ਇਨਸਾਨ ਨੂੰ ਉਸਦੀ ਕਿਸੇ ਮਾੜੀ ਆਦਤ ਦਾ ਅਹਿਸਾਸ ਨਾ ਕਰਵਾਇਆ ਜਾਵੇ ਤਾਂ ਉਸਨੂੰ ਪਤਾ ਹੀ ਨਹੀਂ ਲਗਦਾ ਕਿ ਉਸਦੀ ਕੋਈ ਆਦਤ ਖ਼ਰਾਬ ਹੈਉਹੀ ਖ਼ਰਾਬ ਆਦਤ ਉਸਦੀ ਜ਼ਿੰਦਗੀ ਦਾ ਅਸੂਲ ਬਣ ਜਾਂਦਾ ਹੈਮੈਨੂੰ ਯਾਦ ਹੈ ਜਦੋਂ ਮੇਰੀ ਸ਼ਾਦੀ ਹੋਈ ਤਾਂ ਮੇਰੀ ਸੱਸ ਹਮੇਸ਼ਾ ਪੈਰ ਅੰਦਰ ਕਰਕੇ ਤੁਰਨ ਦੀ ਮੇਰੀ ਆਦਤ ਨੂੰ ਟੋਕਦੀ ਰਹਿੰਦੀ ਸੀਮੈਨੂੰ ਬਹੁਤ ਬੁਰਾ ਲਗਦਾ ਸੀਇਹ ਸੋਚ ਕੇ ਕਿ ਸੱਸਾਂ ਤਾਂ ਹਮੇਸ਼ਾ ਟੋਕਾ ਟਾਕੀ ਕਰਦੀਆਂ ਹੀ ਰਹਿੰਦੀਆਂ ਹਨ ਮੈਂ ਕੁਝ ਨਹੀਂ ਸੀ ਕਹਿੰਦੀਇਕ ਦਿਨ ਮੈਨੂੰ ਆਪ ਹੀ ਅਹਿਸਾਸ ਹੋਇਆ ਕਿ ਮੇਰੀ ਸੱਸ ਠੀਕ ਹੀ ਕਹਿੰਦੀ ਸੀਮੈਂ ਅੱਗੇ ਤੋਂ ਆਦਤ ਪਾ ਲਈ ਕਿ ਮੈਂ ਪੈਰ ਸਿੱਧਾ ਰਖ ਕੇ ਹੀ ਤੁਰਿਆ ਕਰਾਂਗੀਬੱਸ ਉਹ ਦਿਨ ਤੇ ਅੱਜ, ਮੇਰੀ ਆਦਤ ਠੀਕ ਹੋ ਗਈ ਹੈ

              

              ਕਈ ਲੋਕ ਖੰਡ ਤੇ ਘਿਉ ਦਾ ਪ੍ਰਯੋਗ ਬਹੁਤ ਕਰਦੇ ਹਨਇਹ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ।  ਨਤੀਜਾ ਇਹ ਹੁੰਦਾ ਹੈ ਕਿ ਉਹ ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨਜੇ ਇਹ ਲੋਕ ਘਰ ਵਿੱਚ ਇਨ੍ਹਾਂ ਦੋਹਾਂ ਚੀਜ਼ਾਂ ਦਾ ਪ੍ਰਯੋਗ ਘੱਟ ਕਰ ਦੇਣ ਤਾਂ ਉਹ ਤੰਦਰੁਸਤ ਰਹਿਣਗੇ ਅਤੇ ਉਨ੍ਹਾਂ ਦੇ ਬੱਚੇ ਆਪਣੀ ਜ਼ਿੰਦਗੀ ਦਾ ਅਸੂਲ ਬਣਾ ਲੈਣਗੇ ਕਿ ਖੰਡ ਅਤੇ ਘਿਉ ਉਨ੍ਹਾਂ ਦੀ ਜ਼ਿੰਦਗੀ ਦੇ ਦੁਸ਼ਮਣ ਹਨ ਤੇ ਇਨ੍ਹਾਂ ਤੋਂ ਬਚਕੇ ਰਹਿਣਾ ਚਾਹੀਦਾ ਹੈਇਸੇ ਤਰ੍ਹਾਂ ਕਈ ਲੋਕ ਪਹਿਲਾਂ ਪਹਿਲਾਂ ਮੀਟ ਬਹੁਤ ਖਾਂਦੇ ਸਨਪਰ ਜਦੋਂ ਦਾ  ਲੋਕਾਂ ਨੂੰ ਮੀਟ ਖਾਣ ਦੇ ਨੁਕਸਾਨਾਂ ਦਾ ਅਹਿਸਾਸ ਹੋਇਆ ਹੈ ਤਾਂ ਕਈਆਂ ਨੇ ਮੀਟ ਖਾਣਾ ਛੱਡ ਦਿੱਤਾ ਹੈਇਸਦਾ ਨਤੀਜਾ ਇਹ ਹੁੰਦਾ ਹੈ ਕਿ ਅੱਗੋਂ ਉਨ੍ਹਾਂ ਦੇ ਬੱਚਿਆਂ ਨੂੰ ਮੀਟ ਖਾਣ ਦੀ ਆਦਤ ਨਹੀਂ ਪੈਂਦੀ

               

              ਕਈ ਲੋਕ ਆਪਣੇ ਅਸੂਲਾਂ ਦੇ ਬਹੁਤ ਪੱਕੇ ਹੁੰਦੇ ਹਨ, ਖਾਸ ਕਰਕੇ ਆਪਣੇ ਕਾਰੋਬਾਰ ਵਿੱਚਜਿਸ ਤਰ੍ਹਾਂ ਅੰਗਰੇਜ਼ੀ ਦੇ ਇਕ ਵੱਡੇ ਸਾਹਿਤਕਾਰ ਨੇ ਕਿਹਾ ਸੀ, ''ਨਾ ਉਧਾਰ ਦਿਉ ਤੇ ਨਾ ਹੀ ਉਧਾਰ ਲਵੋ।" ਇਸ ਅਸੂਲ ਦੇ ਪਾਬੰਦ ਆਮ ਤੌਰ ਤੇ ਲੋਕਾਂ ਵਿੱਚ ਸ਼ੋਭਾ ਤਾਂ ਨਹੀਂ ਪਾਉਂਦੇ ਪਰ ਕਈ ਲੋਕਾਂ ਨੂੰ ਮੁਸੀਬਤ ਵਿੱਚ ਪੈਣ ਤੋਂ ਜ਼ਰੂਰ ਬਚਾ ਲੈਂਦੇ ਹਨ

              

              ਗੁਰਬਾਣੀ ਵਿੱਚ ਲਿਖਿਆ ਹੈ ਕਿ ਝੂਠ ਨਹੀਂ ਬੋਲਣਾ ਚਾਹੀਦਾ, ਪਰ ਬਹੁਤ ਲੋਕ ਤਾਂ ਝੂਠ ਬੋਲਣ ਦੇ ਐਨੇ ਆਦੀ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਚਲਦਾਉਹ ਆਪਣੇ ਹੱਕ ਵਿੱਚ ਕਹਿੰਦੇ ਹਨ, ''ਜਿਸ ਝੂਠ ਵਿੱਚ ਕਿਸੇ ਦਾ ਫਾਇਦਾ ਹੋਵੇ ਉਹ ਝੂਠ ਨਹੀਂ ਹੁੰਦਾ।" ਝੂਠ ਤਾਂ ਝੂਠ ਹੀ ਹੈ, ਜਿਸਦਾ ਮਾੜਾ ਨਤੀਜਾ ਅੰਤ ਵਿੱਚ ਭੋਗਣਾ ਹੀ ਪੈਂਦਾ ਹੈ

              

              ਕਈ ਲੋਕ ਆਪਣੇ ਅਸੂਲਾਂ ਦੇ ਪੱਕੇ ਹੁੰਦੇ ਹਨਇਹੋ ਜਿਹੇ ਲੋਕਾਂ ਦੇ ਦੋਸਤ ਮਿੱਤ੍ਰ ਘੱਟ ਹੁੰਦੇ ਹਨ ਪਰ ਅਖੀਰ ਵਿੱਚ ਇਹੀ ਦੋਸਤ ਉਨ੍ਹਾਂ ਦੀ ਸ਼ਲਾਘਾ ਕਰਦੇ ਹਨਸਾਡਾ ਇਕ ਦੋਸਤ ਹੈ ਜਿਹੜਾ ਕਿ ਇਸ ਅਸੂਲ ਤੇ ਪੂਰਾ ਅਮਲ ਕਰਦਾ ਹੈਇਕ ਵਾਰੀ ਉਸਦੇ ਇਕ ਮਿੱਤਰ ਨੇ ਉਸਨੂੰ ਚਿੱਠੀ ਲਿਖੀ ਕਿ ਉਸਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀਚਿੱਠੀ ਦੇ ਜਵਾਬ ਵਿੱਚ ਸਾਡੇ ਦੋਸਤ ਨੇ ਲਿਖ ਭੇਜਿਆ, ''ਯਾਰ, ਗੁੱਸਾ ਨਾ ਕਰੀਂਮੈ ਆਪਣੀ ਜ਼ਿੰਦਗੀ ਵਿੱਚ ਕੁਝ ਅਸੂਲ ਬਣਾਏ ਹਨ ਤੇ ਮੈਂ ਉਨ੍ਹਾਂ ਤੇ ਪੂਰਾ ਅਮਲ ਕਰਦਾ ਹਾਂਇਨ੍ਹਾਂ ਅਸੂਲਾਂ ਵਿੱਚ ਇਕ ਅਸੂਲ ਇਹ  ਵੀ ਹੈ ਕਿ ਮੈਂ ਆਪਣੇ ਅਸਲੀ ਦੋਸਤਾਂ ਨਾਲ ਲੈਣ ਦੇਣ ਦਾ ਧੰਦਾ ਨਾ ਕਰਾਂਦੋਸਤਾਂ ਨਾਲ ਲੈਣ ਦੇਣ ਕਰਨ ਲੱਗਿਆਂ ਮਨ ਮੈਲਾ ਹੋਣ ਵਿੱਚ ਬਹੁਤੀ ਦੇਰ ਨਹੀਂ ਲਗਦੀਤੂੰ ਮੇਰਾ ਬਹੁਤ ਹੀ ਪਿਆਰਾ ਦੋਸਤ ਹੈਂਤੇਰੇ ਨਾਲ ਦੁਸ਼ਮਣੀ ਪਾ ਕੇ ਮੈਨੂੰ ਚੈਨ ਨਹੀਂ ਮਿਲੇਗਾਮੇਰੇ ਦੋਸਤ, ਮੈਨੂੰ ਮੁਆਫ਼ ਕਰ ਦੇਵੀਂਮੇਰੀ ਇਸ ਬੇਲਿਹਾਜ਼ੀ ਦਾ ਅਹਿਸਾਸ ਤੈਨੂੰ ਅੰਤ ਵਿੱਚ ਜ਼ਰੂਰ ਹੋਵੇਗਾ।"

              

              ਮੇਰਾ ਆਪਣਾ ਪਤੀ ਕਿਸੇ ਨੂੰ ਨਾਂਹ ਨਹੀਂ ਕਰ ਸਕਦਾਜੇ ਨਾਂਹ ਕਰਨੀ ਹੋਵੇ ਤਾਂ ਮੈਨੂੰ ਅੱਗੇ ਕਰ ਦਿੱਤਾ ਜਾਂਦਾ ਹੈਇਕ ਵਾਰੀ ਇਕ ਦੋਸਤ ਨੇ ਆਪਣੀ ਬਿਜ਼ਨਸ ਵਿੱਚ ਭਾਈਵਾਲੀ ਪਾਉਣ ਲਈ ਕਿਹਾ ਤਾਂ ਸਰਕਾਰ ਝੱਟ ਤਿਆਰ ਹੋ ਗਈਉਸ ਦੋਸਤ ਤੇ ਇਤਬਾਰ ਬਹੁਤ ਸੀਬਿਨਾਂ ਸੋਚੇ ਸਮਝੇ ਕਾਗ਼ਜ਼ਾਂ ਤੇ ਦਸਤਖ਼ਤ ਹੋ ਗਏਨਤੀਜਾ ਇਹ ਹੋਇਆ ਕਿ ਇਸ ਬਿਜ਼ਨਸ ਵਿੱਚ ਸਾਨੂੰ ਐਨਾ ਘਾਟਾ ਪਿਆ ਕਿ ਸਾਡਾ ਸਭ ਕੁਝ ਵਿਕ ਗਿਆ, ਪਰ ਸਾਡਾ ਦੋਸਤ ਇਕ ਤਜਰਬੇਕਾਰ ਬਿਜ਼ਨਸਮੈਨ ਸੀ ਤੇ ਉਸਨੂੰ ਕੋਈ ਘਾਟਾ ਨਹੀਂ ਸੀ ਪਿਆਨਤੀਜਾ ਇਹ ਹੋਇਆ ਕਿ ਅਸੀਂ ਇਕ ਦੂਜੇ ਨੂੰ ਵੇਖ ਕੇ ਵੀ ਰਾਜ਼ੀ ਨਹੀਂ ਹਾਂ

              

              ''ਜਿੱਥੇ ਹੋਵੇ ਪਿਆਰ, ਉੱਥੇ ਨਾ ਕਰੀਏ ਵਣਜ ਵਪਾਰ।" ਇਹ ਅਸੂਲ ਜ਼ਿੰਦਗੀ ਦੇ ਪਰਖੇ ਹੋਏ ਅਸੂਲ ਹਨਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਨ੍ਹਾਂ ਨੂੰ ਮੰਗਣ ਦੀ ਆਦਤ ਹੋ ਜਾਂਦੀ ਹੈ ਭਾਵੇਂ ਅੰਤ ਵਿੱਚ ਔਖੇ ਹੀ ਹੋਣ

              

              ਹਰ ਇਨਸਾਨ ਨੂੰ ਚੰਗੇ ਅਸੂਲਾਂ ਤੇ ਚਲਣ ਦੀ ਆਦਤ ਪਾਉਣੀ ਚਾਹੀਦੀ ਹੈਅਸੂਲ ਬਣਾਉਣੇ ਤਾਂ ਸੌਖੇ ਹਨ ਪਰ ਉਨ੍ਹਾਂ ਤੇ ਅਮਲ ਕਰਨਾ ਭਾਵੇਂ ਔਖਾ ਹੀ ਕਿਉਂ ਨਾ ਹੋਵੇ ਪਰ ਅੰਤ ਵਿੱਚ ਇਹ ਲੋਕ ਚੰਗੀਆਂ ਆਦਤਾਂ ਵਾਲੇ ਇਨਸਾਨ ਸਮਝੇ ਜਾਂਦੇ ਹਨ ਤੇ ਜ਼ਿੰਦਗੀ ਵਿੱਚ ਕਦੀ ਵੀ ਕੋਈ ਘਾਟਾ ਨਹੀਂ ਖਾਂਦੇ