ਅਪ੍ਰੈਲ 2008: ਸਾਡੀਆਂ ਆਦਤਾਂ, ਸਾਡੇ ਸੁਭਾਅ - ਚਾਪਲੂਸੀ ਅਤੇ ਖੁਸ਼ਾਮਦ!

         

   
   

    

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਬਰਜਿੰਦਰ ਕੌਰ ਢਿੱਲੋਂ

  

   
                   
                        
   
  ਅਪ੍ਰੈਲ 6, 2008  

 

ਸਾਡੀਆਂ ਆਦਤਾਂ, ਸਾਡੇ ਸੁਭਾਅ: ਚਾਪਲੂਸੀ ਅਤੇ ਖੁਸ਼ਾਮਦ!

                                                         -ਪ੍ਰੇਮ ਮਾਨ

 

ਚਾਪਲੂਸੀ ਅਤੇ ਖੁਸ਼ਾਮਦ ਕਰਨੀ ਇਕ ਕਲਾ ਹੈਚਾਪਲੂਸੀ ਅਤੇ ਖੁਸ਼ਾਮਦ ਹਰ ਕੋਈ ਨਹੀਂ ਕਰ ਸਕਦਾ ਅਤੇ ਨਾ ਹੀ ਹਰ ਕੋਈ ਚਾਪਲੂਸੀ ਅਤੇ ਖੁਸ਼ਾਮਦ ਕਰਨੀ ਸਿੱਖ ਸਕਦਾ ਹੈਕਈ ਲੋਕ ਇਸ ਖੇਤਰ ਵਿੱਚ ਬਹੁਤ ਹੀ ਮਾਹਰ ਹੁੰਦੇ ਹਨਉਨ੍ਹਾਂ ਨੂੰ ਇਹ ਕਲਾ ਰੱਬ ਵਲੋਂ ਜਨਮ ਵੇਲੇ ਦੀ ਹੀ ਮਿਲੀ ਹੁੰਦੀ ਹੈਆਮ ਤੌਰ ਤੇ ਇਹੋ ਜਿਹੇ ਇਨਸਾਨ ਦੂਜਿਆਂ ਦੀਆਂ ਝੂਠੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਉਨ੍ਹਾਂ ਦੀਆਂ ਜੇਬਾਂ ਕੱਟਦੇ ਹਨ ਜਾਂ ਉਨ੍ਹਾਂ ਤੋਂ ਆਪਣਾ ਮਤਲਬ ਕੱਢਦੇ ਹਨ

               

               ਤਾਰੀਫ਼ ਕਰਨੀ ਕੋਈ ਮਾੜੀ ਗੱਲ ਨਹੀਂਅਸਲ ਵਿੱਚ ਚੰਗੀਆਂ ਚੀਜ਼ਾਂ ਦੀ ਤਾਰੀਫ਼ ਕਰਨੀ ਬਹੁਤ ਹੀ ਜ਼ਰੂਰੀ ਹੈਕਿਸੇ ਦੇ ਕੀਤੇ ਚੰਗੇ ਕੰਮਾਂ ਨੂੰ ਸਲਾਹੁਣਾ ਜਾਂ ਕਿਸੇ ਖ਼ੂਬਸੂਰਤ ਚੀਜ਼ ਦੀ ਤਾਰੀਫ਼ ਕਰਨੀ ਸਾਡਾ ਫ਼ਰਜ਼ ਬਣਦਾ ਹੈਕੋਈ ਇਨਸਾਨ ਚੰਗਾ ਕੰਮ ਕਰਦਾ ਹੈ ਤਾਂ ਉਸਦੀ ਤਾਰੀਫ਼ ਅਤੇ ਉਸਦਾ ਧੰਨਵਾਦ ਕਰਨਾ ਬਹੁਤ ਹੀ ਜ਼ਰੂਰੀ ਹਨਬਹੁਤੀ ਵਾਰੀ ਅਸੀਂ ਸਿਰਫ਼ ਮਾੜੇ ਕੀਤੇ ਕੰਮਾਂ ਦੀ ਹੀ ਭੰਡੀ ਕਰਦੇ ਹਾਂ ਪਰ ਚੰਗੇ ਕੀਤੇ ਕੰਮ ਦੀ ਸ਼ਲਾਘਾ ਨਹੀਂ ਕਰਦੇਜੇ ਕਿਸੇ ਦੇ ਪੁੱਤ-ਧੀ ਮਾੜੇ ਕੰਮ ਕਰਨ ਤਾਂ ਅਸੀਂ ਉਨ੍ਹਾਂ ਦੀਆਂ ਗੱਲਾਂ ਕਰਦੇ ਹਾਂ, ਉਨ੍ਹਾਂ ਦੀ ਨਿੰਦਿਆ ਕਰਦੇ ਹਾਂਪਰ ਜੇ ਕਿਸੇ ਦੇ ਪੁੱਤ-ਧੀ ਚੰਗੇ ਕੰਮ ਕਰਨ ਤਾਂ ਅਸੀਂ ਘੱਟ ਹੀ ਉਨ੍ਹਾਂ ਦੀ ਤਾਰੀਫ਼ ਅਤੇ ਸ਼ਲਾਘਾ ਕਰਦੇ ਹਾਂ ਜੋ ਕਿ ਸਾਨੂੰ ਕਰਨਾ ਚਾਹੀਦਾ ਹੈਜਦੋਂ ਅਸੀਂ ਕਿਸੇ ਦੀ ਐਵੇਂ ਹੀ ਬਿਨ੍ਹਾਂ ਕਿਸੇ ਕਾਰਨ ਤਾਰੀਫ਼ ਕਰੀ ਜਾਈਏ, ਉਸਨੂੰ ਐਵੇਂ ਹੀ ਕੋਠੇ ਚੜ੍ਹਾਈ ਜਾਈਏ ਤਾਂ ਅਸੀਂ ਉਸਦੀ ਚਾਪਲੂਸੀ ਅਤੇ ਖ਼ੁਸ਼ਾਮਦ ਹੀ ਕਰਦੇ ਹਾਂਇਸਦੇ ਪਿੱਛੇ ਕੁਝ ਕਾਰਨ ਵੀ ਹੋ ਸਕਦੇ ਹਨ ਜਾਂ ਇਹ ਸਿਰਫ਼ ਸਾਡੀ ਆਦਤ ਹੀ ਹੋ ਸਕਦੀ ਹੈਝੂਠੀ ਤਾਰੀਫ਼ ਕਰ ਕੇ ਅਸੀਂ ਉਸ ਇਨਸਾਨ ਦਾ ਨੁਕਸਾਨ ਹੀ ਕਰਦੇ ਹਾਂ, ਨਾ ਕਿ ਉਸ ਦੀ ਮਦਦ

                

               ਕਈ ਲੋਕਾਂ ਦੀ ਆਦਤ ਹੀ ਹੁੰਦੀ ਹੈ ਦੂਜਿਆਂ ਦੀ ਐਵੇਂ ਹੀ ਤਾਰੀਫ਼ ਕਰੀ ਜਾਣੀ - ਬਗੈਰ ਕਿਸੇ ਕਾਰਨ ਦੇਕਈ ਵਾਰੀ ਇਹੋ ਜਿਹੀ ਤਾਰੀਫ਼ ਚਾਪਲੂਸੀ ਨਹੀਂ ਹੁੰਦੀ ਕਿਉਂਕਿ ਇਸ ਪਿੱਛੇ ਕੋਈ ਵੀ ਮਤਲਬ  ਨਹੀਂ ਹੁੰਦਾ

                

               ਜਦੋਂ ਅਸੀਂ ਕਿਸੇ ਦੀ ਤਾਰੀਫ਼ ਕਿਸੇ ਮਤਲਬ ਨੂੰ ਅੱਗੇ ਰੱਖ ਕੇ ਕਰੀਏ ਤਾਂ ਇਹ ਚਾਪਲੂਸੀ ਅਤੇ ਖ਼ੁਸ਼ਾਮਦ ਹੁੰਦੀ ਹੈਹਿੰਦੁਸਤਾਨ ਵਿੱਚ ਬਾਬੂ ਲੋਕ ਆਪਣੇ ਅਫ਼ਸਰਾਂ ਦੀ ਚਾਪਲੂਸੀ ਕਰਦੇ ਆਮ ਦੇਖੇ ਜਾਂਦੇ ਹਨ, ਸਿਰਫ਼ ਉਨ੍ਹਾਂ ਨੂੰ ਖੁਸ਼ ਰੱਖਣ ਲਈ ਅਤੇ ਆਪਣੀ ਨੌਕਰੀ ਬਰਕਰਾਰ ਰੱਖਣ ਲਈਇੱਥੋਂ ਤੱਕ ਕਿ ਆਪਣੇ ਅਫ਼ਸਰਾਂ ਨੂੰ ਆਪਣੇ ਮਾਂ-ਬਾਪ ਕਹਿਣ ਤੱਕ ਵੀ ਜਾਣਾ, ਉਨ੍ਹਾਂ ਦੇ ਛੋਟੇ ਵੱਡੇ ਨਿੱਜੀ ਕੰਮ ਕਰਨੇ, ਉਨ੍ਹਾਂ ਨੂੰ ਤੋਹਫ਼ੇ ਦੇਣੇ, ਅਤੇ ਹਰ ਵੇਲੇ ਉਨ੍ਹਾਂ ਦੀ ਝੂਠੀ ਤਾਰੀਫ਼ ਕਰੀ ਜਾਣੀ ਮੁਲਾਜ਼ਮਾਂ ਦਾ ਕੰਮ ਹੈਸਾਡੇ ਵੇਲਿਆਂ ਵਿੱਚ ਹਿੰਦੁਸਤਾਨ ਵਿੱਚ ਕੁਝ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਦਿਨ ਰਾਤ ਚਾਪਲੂਸੀ ਕਰਦੇ ਹੁੰਦੇ ਸਨ, ਉਨ੍ਹਾਂ ਦੀ ਨਜ਼ਰ ਵਿੱਚ ਚੰਗੇ ਬਣਨ ਲਈ, ਉਨ੍ਹਾਂ ਨੂੰ ਖੁਸ਼ ਕਰਨ ਲਈ, ਅਤੇ ਉਨ੍ਹਾਂ ਦੀ ਕੁੱਟ ਮਾਰ ਤੋਂ ਬਚਣ ਲਈਕਾਲਜਾਂ ਅਤੇ ਸਕੂਲਾਂ ਵਿੱਚ ਪ੍ਰੋਫੈਸਰ ਅਤੇ ਅਧਿਆਪਕ ਆਪਣੇ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਦੀ ਚਾਪਲੂਸੀ ਬੇਹੱਦ ਕਰਦੇ ਹਨ ਸਿਰਫ਼ ਉਨ੍ਹਾਂ ਨੂੰ ਖੁਸ਼ ਕਰਨ ਲਈ ਅਤੇ ਉਨ੍ਹਾਂ ਦੇ ਚੰਗੇ ਪੱਖ ਵਿੱਚ ਆਉਣ ਲਈ, ਅਤੇ ਫਿਰ ਉਨ੍ਹਾਂ ਤੋਂ ਮਤਲਬ ਕੱਢਣ ਲਈਆਮ ਤੌਰ ਤੇ ਪੰਜਾਬ ਵਿੱਚ ਕਿਸੇ ਦੀ ਹਰ ਵੇਲੇ ਚਾਪਲੂਸੀ ਕਰਨ ਵਾਲੇ ਨੂੰ ਚਮਚਾ ਕਹਿੰਦੇ ਹਨਜਦੋਂ ਮੈਂ ਪੰਜਾਬ ਵਿੱਚ ਕਾਲਜ ਵਿੱਚ ਪੜ੍ਹਦਾ ਸੀ ਤਾਂ ਇਕ ਪ੍ਰੋਫੈਸਰ ਤਾਂ ਹਰ ਨਵੇਂ ਆਏ ਪ੍ਰਿੰਸੀਪਲ ਦੇ ਇੰਨਾ ਨੇੜੇ ਹੁੰਦਾ ਸੀ ਕਿ ਉਸ ਪ੍ਰੋਫੈਸਰ ਦਾ ਨਾਂ ਚਮਚਾ ਨਹੀਂ ਸਗੋਂ ਕੜਛਾ ਪਾ ਦਿੱਤਾ ਗਿਆ ਸੀਫਿਰ ਜਦੋਂ ਮੈਂ ਚੰਡੀਗੜ੍ਹ ਇਕ ਕਾਲਜ ਵਿੱਚ ਕੁਝ ਸਾਲ ਪੜ੍ਹਾਇਆ ਤਾਂ ਦੇਖਿਆ ਕਿ ਕੁਝ ਪ੍ਰੋਫੈਸਰ ਹਰ ਵੇਲੇ ਹੀ ਪ੍ਰਿੰਸੀਪਲ ਦੇ ਦਫ਼ਤਰ ਦੁਆਲੇ ਗੇੜੇ ਮਾਰਦੇ ਰਹਿੰਦੇ ਸਨਉਹ ਪ੍ਰਿੰਸੀਪਲ ਦੀ ਹਰ ਵੇਲੇ ਝੂਠੀ ਤਾਰੀਫ਼ ਕਰਦੇ ਸਨ ਅਤੇ ਪ੍ਰਿੰਸੀਪਲ ਨੂੰ ਕਾਲਜ ਵਿੱਚ ਵਾਪਰਦੀ ਹਰ ਗੱਲ ਦੀ ਖ਼ਬਰ ਪਹੁੰਚਾਉਂਦੇ ਸਨਇਨ੍ਹਾਂ ਪ੍ਰੋਫੈਸਰਾਂ ਦੇ ਸਾਹਮਣੇ ਦੂਜੇ ਪ੍ਰੋਫੈਸਰ ਕੋਈ ਵੀ ਗੱਲ ਕਰਨ ਤੋਂ ਪਰਹੇਜ਼ ਕਰਦੇ ਸਨਕਾਲਜ ਦੇ ਸਾਰੇ ਮਹੱਤਤਾ-ਪੂਰਨ ਕੰਮਾਂ ਦੇ ਕਰਤਾ-ਧਰਤਾ ਇਹ ਚਾਪਲੂਸ ਪ੍ਰੋਫੈਸਰ ਹੀ ਹੁੰਦੇ ਸਨ

                

               ਕਈ ਵਾਰੀ ਘਰਾਂ ਵਿੱਚ ਜਦੋਂ ਬੱਚਿਆਂ ਨੇ ਕੋਈ ਕੰਮ ਕਢਾਉਣਾ ਹੋਵੇ ਤਾਂ ਉਹ ਮਾਂ-ਪਿਓ ਦੀ ਚਾਪਲੂਸੀ ਕਰਨਗੇ, ਉਨ੍ਹਾਂ ਦੇ ਅੱਗੇ-ਪਿੱਛੇ ਫਿਰਨਗੇ, ਉਨ੍ਹਾਂ ਦੀ ਖ਼ੁਸ਼ਾਮਦ ਕਰਨਗੇਕਈ ਵਾਰੀ ਭੈਣ-ਭਰਾ, ਰਿਸ਼ਤੇਦਾਰ, ਅਤੇ ਦੋਸਤ ਵੀ ਤੁਹਾਥੋਂ ਕੋਈ ਮਤਲਬ ਕਢਾਉਣ ਲਈ ਤੁਹਾਡੀ ਖ਼ੂਬ ਖ਼ੁਸ਼ਾਮਦ ਕਰਨਗੇਅਕਲਮੰਦ ਇਨਸਾਨ ਤਾਂ ਇਹੋ ਜਿਹੀ ਚਾਪਲੂਸੀ ਅਤੇ ਖ਼ੁਸ਼ਾਮਦ ਨੂੰ ਝੱਟ ਸਮਝ ਜਾਂਦਾ ਹੈ ਪਰ ਆਮ ਇਨਸਾਨ ਕਈ ਵਾਰੀ ਇਸ ਚਾਪਲੂਸੀ ਦੇ ਚੱਕਰ ਵਿੱਚ ਆ ਕੇ ਡੰਗਿਆ ਜਾਂਦਾ ਹੈਕਈ ਵਾਰੀ ਅਸੀਂ ਦੋਗਲੇ ਬਣ ਕੇ ਵੀ ਚਾਪਲੂਸੀ ਕਰਦੇ ਹਾਂਜਿਵੇਂ ਮੰਨ ਲਓ ਬੰਤਾ ਸਿੰਘ ਆਪਣੇ ਦੋਸਤ ਸੰਤਾ ਸਿੰਘ ਨਾਲ ਤੁਰਿਆ ਜਾ ਰਿਹਾ ਹੈਅੱਗਿਓਂ ਬੰਤਾ ਸਿੰਘ ਦਾ ਦੋਸਤ ਝੰਡਾ ਸਿੰਘ ਮਿਲ ਜਾਂਦਾ ਹੈ ਜਿਸਨੂੰ ਸੰਤਾ ਸਿੰਘ ਨਹੀਂ ਜਾਣਦਾਬੰਤਾ ਸਿੰਘ ਝੱਟ ਬੋਲੇਗਾ, ''ਆਓ ਜੀ ਝੰਡਾ ਸਿੰਘ ਜੀਮੈਂ ਤੁਹਾਨੂੰ ਹੀ ਯਾਦ ਕਰ ਰਿਹਾ ਸੀਸੰਤਾ ਸਿੰਘ ਜੀ, ਇਹ ਹਨ ਮੇਰੇ ਦੋਸਤ ਝੰਡਾ ਸਿੰਘ ਜੀਬਹੁਤ ਹੀ ਮਹਾਨ ਇਨਸਾਨ ਹਨਕੀ ਕਹਿਣੇ ਇਨ੍ਹਾਂ ਦੇਬਹੁਤ ਹੀ ਦਾਨੀ ਇਨਸਾਨ ਹਨਬਹੁਤ ਹੀ ਮਿਲਣਸਾਰ ਹਨਮੇਰੇ ਭਰਾਵਾਂ ਵਰਗੇ ਹੀ ਹਨ।" ਪਰ ਝੰਡਾ ਸਿੰਘ ਦੇ ਜਾਣ ਤੋਂ ਬਾਦ, ਇਹੋ ਬੰਤਾ ਸਿੰਘ ਉਸ ਬਾਰੇ ਸੰਤਾ ਸਿੰਘ ਨੂੰ ਆਖੇਗਾ, ''ਕਿੱਥੇ ਮਨਹੂਸ ਮੱਥੇ ਲੱਗ ਗਿਆਜਿਸ ਦਿਨ ਇਹ ਮਿਲ ਜਾਵੇ, ਉਸ ਦਿਨ ਕੋਈ ਕੰਮ ਨਹੀਂ ਹੁੰਦਾਬਹੁਤ ਹੀ ਨਿਕੰਮਾ ਤੇ ਕੰਜੂਸ ਆਦਮੀ ਹੈ।"

                

               ਰਾਜਨੀਤੀ ਵਿੱਚ ਤਾਂ ਚਾਪਲੂਸੀ ਅਤੇ ਖ਼ੁਸ਼ਾਮਦ ਬਹੁਤ ਹੀ ਚਲਦੀ ਹੈਕਿਸੇ ਵੇਲੇ ਪੰਜਾਬ ਦੇ ਰਹੇ ਮੁੱਖ ਮੰਤਰੀ ਅਤੇ ਹਿੰਦੁਸਤਾਨ ਦੇ ਰਹੇ ਪ੍ਰਧਾਨ ਸਵਰਗਵਾਸੀ ਗਿਆਨੀ ਜ਼ੈਲ ਸਿੰਘ ਨੇ ਹਿੰਦੁਸਤਾਨ ਦਾ ਪ੍ਰਧਾਨ ਬਣਨ ਤੋਂ ਬਾਦ ਕੁਝ ਇਸ ਤਰ੍ਹਾਂ ਦੇ ਲਫ਼ਜ਼ ਕਹੇ ਸਨ, ''ਮੈਂ ਜੋ ਵੀ ਹਾਂ ਸਿਰਫ਼ ਇੰਦਰਾ ਗਾਂਧੀ ਦੀ ਮਿਹਰਬਾਨੀ ਨਾਲ ਹੀ ਹਾਂ…।" ਇਹੋ ਜਿਹੀ ਚਾਪਲੂਸੀ ਅਤੇ ਵਫ਼ਾਦਾਰੀ ਕਾਰਨ ਹੀ ਉਸਨੂੰ ਹਿੰਦੁਸਤਾਨ ਦਾ ਪ੍ਰਧਾਨ ਬਣਾਇਆ ਗਿਆ ਸੀਹੁਣੇ ਹੁਣੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ''ਸੰਤ ਸਿਪਾਹੀ" ਦਾ ਖ਼ਿਤਾਬ ਦੇ ਕੇ ਚਾਪਲੂਸੀ ਅਤੇ ਖ਼ੁਸ਼ਾਮਦ ਦੀ ਬਿਮਾਰੀ ਦੇ ਸਿਖਰ ਦਾ ਸਬੂਤ ਦੇ ਦਿੱਤਾ ਹੈਜੋ ਸ਼ਬਦ ਸਿਰਫ਼ ਗੁਰੁ ਗੋਬਿੰਦ ਸਿੰਘ ਜੀ ਲਈ ਰਾਖਵੇਂ ਹਨ, ਉਹ ਸ਼ਬਦ ਕੋਈ ਕਿਸੇ ਇਨਸਾਨ ਲਈ ਵਰਤੇ, ਇਸਦੀ ਆਸ ਨਹੀਂ ਸੀ ਕੀਤੀ ਜਾ ਸਕਦੀਪਰ ਕਈ ਇਨਸਾਨ ਆਪਣੀਆਂ ਕੁਰਸੀਆਂ ਅਤੇ ਅਹੁਦਿਆਂ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੇ ਹਨਹਿੰਦੁਸਤਾਨ ਵਿੱਚ ਲੋਕ ਵਜ਼ੀਰੀਆਂ, ਕੁਰਸੀਆਂ, ਅਤੇ ਅਹੁਦੇ ਲੈਣ ਲਈ ਚਾਪਲੂਸੀ, ਖ਼ੁਸ਼ਾਮਦ, ਅਤੇ ਪੈਸੇ ਦੀ ਕਿਸ ਤਰ੍ਹਾਂ ਵਰਤੋਂ ਕਰਦੇ ਹਨ, ਇਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂਆਪਣੀਆਂ ਕੁਰਸੀਆਂ ਅਤੇ ਨੌਕਰੀਆਂ ਨੂੰ ਬਚਾਉਣ ਲਈ ਲੋਕ ਕਿਸ ਤਰ੍ਹਾਂ ਵਜ਼ੀਰਾਂ ਅਤੇ ਉੱਚੇ ਅਹੁਦਿਆਂ ਤੇ ਲੱਗੇ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਹਨ, ਇਸਨੂੰ ਦੇਖ ਕੇ ਇਕ ਇਮਾਨਦਾਰ ਇਨਸਾਨ ਦਾ ਘਿਰਣਾ ਨਾਲ ਉਲਟੀਆਂ ਕਰਨ ਨੂੰ ਜੀਅ ਕਰਦਾ ਹੈ

                

               ਮੈਂ ਲੱਗ ਭਗ ਅਠਾਈ ਸਾਲ ਅਮਰੀਕਾ ਵਿੱਚ ਬਿਤਾ ਕੇ ਅਤੇ ਸਤਾਈ ਸਾਲ ਇੱਥੇ ਯੂਨੀਵਰਸਿਟੀਆਂ ਵਿੱਚ ਪੜ੍ਹਾ ਕੇ ਦੇਖਿਆ ਹੈ ਕਿ ਚਾਪਲੂਸੀ ਅਮਰੀਕਾ ਵਿੱਚ ਵੀ ਚਲਦੀ ਹੈ ਪਰ ਬਹੁਤ ਹੀ ਛੋਟੇ ਪੱਧਰ ਤੇਬਹੁਤ ਥੋੜੇ ਲੋਕ ਹੀ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਦੂਜਿਆਂ ਦੀ ਚਾਪਲੂਸੀ ਕਰਦੇ ਹਨਬਹੁਤ ਘੱਟ ਇਨਸਾਨ ਹਨ ਜੋ ਆਪਣਾ ਮਤਲਬ ਪੂਰਾ ਕਰਨ ਲਈ ਦੂਜਿਆਂ ਦੀ ਝੂਠੀ ਪ੍ਰਸੰਸਾ ਕਰਨਗੇ ਜਾਂ ਉਨ੍ਹਾਂ ਦੀ ਝੂਠੀ ਪ੍ਰਸੰਸਾ ਵਿੱਚ ਕਿਤਾਬਾਂ ਜਾਂ ਲੇਖ ਲਿਖਣਗੇ

                

ਪਿਛਲੇ ਹਫ਼ਤੇ ਪੜ੍ਹੇ ਇਕ ਚੁਟਕਲੇ ਦਾ ਪੰਜਾਬੀ ਉਲਥਾ ਜਿਸ ਦਾ ਉੱਪਰਲੇ ਲੇਖ ਨਾਲ ਕੋਈ ਸੰਬੰਧ ਨਹੀਂ:

 

               ਇਕ ਵਿਆਹੁਤਾ ਜੋੜੇ ਦੇ ਦੋ ਬੱਚੇ ਸਨ ਜੋ ਬਹੁਤ ਹੀ ਸ਼ਰਾਰਤੀ ਸਨਸ਼ਰਾਰਤੀ ਸੁਭਾਵਾਂ ਦੇ ਕਾਰਨ ਉਨ੍ਹਾਂ ਦੇ ਆਂਢ-ਗੁਆਂਢ ਵਿੱਚ ਵਾਪਰੀ ਹਰ ਸ਼ਰਾਰਤ ਲਈ ਇਨ੍ਹਾਂ ਬੱਚਿਆਂ ਤੇ ਹੀ ਸ਼ੱਕ ਕੀਤਾ ਜਾਂਦਾ ਸੀਉਨ੍ਹਾਂ ਦੇ ਮਾਂ-ਪਿਓ ਨੂੰ ਪਤਾ ਲੱਗਾ ਕਿ ਸ਼ਹਿਰ ਦਾ ਇਕ ਪਾਦਰੀ ਬੱਚਿਆਂ ਨੂੰ ਸਮਝਾਉਣ ਵਿੱਚ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਸਿਖਾਉਣ ਵਿੱਚ ਬਹੁਤ ਨਿਪੁੰਨ ਹੈਮਾਂ-ਪਿਓ ਨੇ ਇਸ ਪਾਦਰੀ ਨੂੰ ਪੁੱਛਿਆ ਕਿ ਜੇ ਉਹ ਉਨ੍ਹਾਂ ਦੇ ਬੱਚਿਆਂ ਨਾਲ ਗੱਲ ਕਰ ਸਕੇ ਅਤੇ ਉਨ੍ਹਾਂ ਨੂੰ ਕੁਝ ਸਿੱਖਿਆ ਦੇ ਸਕੇ ਤਾਂ ਉਹ ਬਹੁਤ ਧੰਨਵਾਦੀ ਹੋਣਗੇਪਾਦਰੀ ਨੇ ਹਾਂ ਕਰ ਦਿੱਤੀ ਪਰ ਨਾਲ ਹੀ ਆਖਿਆ ਕਿ ਉਹ ਉਨ੍ਹਾਂ ਬੱਚਿਆਂ ਨਾਲ ਗੱਲ ਕਰਨ ਲਈ ਉਨ੍ਹਾਂ ਨੂੰ ਇਕੱਲੇ ਇਕੱਲੇ ਨੂੰ ਮਿਲੇਗਾਮਾਂ-ਪਿਓ ਨੇ ਪਹਿਲਾਂ ਛੋਟੇ ਬੱਚੇ ਨੂੰ ਭੇਜ ਦਿੱਤਾ ਜਿਸਦੀ ਉਮਰ 10 ਕੁ ਸਾਲ ਦੀ ਸੀਪਾਦਰੀ ਬਹੁਤ ਹੀ ਭਾਰੀ ਅਤੇ ਉੱਚੀ ਅਵਾਜ਼ ਵਿੱਚ ਬੋਲਣ ਵਾਲਾ ਇਨਸਾਨ ਸੀਉਸਨੇ ਬੱਚੇ ਨੂੰ ਆਪਣੇ ਸਾਹਮਣੇ ਬਿਠਾ ਕੇ ਥੋੜੀ ਹੌਲੀ ਅਤੇ ਥੋੜੀ ਸਖ਼ਤ ਅਵਾਜ਼ ਵਿੱਚ ਪੁੱਛਿਆ, ''ਰੱਬ ਕਿੱਥੇ ਹੈ?" ਬੱਚੇ ਨੇ ਪਾਦਰੀ ਵਲ ਬਹੁਤ ਹੀ ਹੈਰਾਨ ਭਰੀਆਂ ਅੱਖਾਂ ਨਾਲ ਦੇਖਿਆ ਪਰ ਕਿਹਾ ਕੁਝ ਨਾਥੋੜਾ ਚਿਰ ਉਡੀਕ ਕੇ ਪਾਦਰੀ ਨੇ ਥੋੜੀ ਸਖ਼ਤ ਅਤੇ ਥੋੜੀ ਉੱਚੀ ਅਵਾਜ਼ ਵਿੱਚ ਫਿਰ ਪੁੱਛਿਆ, ''ਰੱਬ ਕਿੱਥੇ ਹੈ?" ਬੱਚੇ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾਥੋੜੀ ਦੇਰ ਉਡੀਕਣ ਤੋਂ ਬਾਦ ਪਾਦਰੀ ਨੇ ਬਹੁਤ ਹੀ ਉੱਚੀ, ਸਖ਼ਤ, ਅਤੇ ਗੁੱਸੇ ਭਰੀ ਅਵਾਜ਼ ਵਿੱਚ ਬੱਚੇ ਨੂੰ ਫਿਰ ਪੁੱਛਿਆ, ''ਰੱਬ ਕਿੱਥੇ ਹੈ?" ਬੱਚਾ ਘਬਰਾ ਕੇ ਡਰ ਨਾਲ ਰੋਂਦਾ ਹੋਇਆ ਉੱਥੋਂ ਨੱਠ ਕੇ ਘਰ ਆ ਗਿਆ ਅਤੇ ਇਕ ਛੋਟੇ ਜਿਹੇ ਕਮਰੇ ਵਿੱਚ ਦਰਵਾਜ਼ਾ ਬੰਦ ਕਰਕੇ ਅੰਦਰ ਲੁਕ ਕੇ ਬੈਠ ਗਿਆਉਸਦੇ ਵੱਡੇ ਭਰਾ ਨੇ ਉਸਨੂੰ ਲੱਭ ਕੇ ਪੁੱਛਿਆ, ''ਕੀ ਹੋਇਆ?" ਛੋਟੇ ਭਰਾ ਨੇ ਡਰ ਭਰੀ ਅਵਾਜ਼ ਵਿੱਚ ਆਖਿਆ, ''ਆਪਾਂ ਦੋਵੇਂ ਬਹੁਤ ਵੱਡੀ ਮੁਸ਼ਕਲ ਵਿੱਚ ਫਸ ਗਏ ਹਾਂਰੱਬ ਨੂੰ ਕਿਸੇ ਨੇ ਚੋਰੀ ਕਰ ਲਿਆ ਹੈ ਅਤੇ ਸਭ ਨੂੰ ਆਪਾਂ ਦੋਹਾਂ ਤੇ ਸ਼ੱਕ ਹੈ।"

               

   
                  
                     
                        
   
  ਅਪ੍ਰੈਲ 20, 2008  

 

ਸਾਡੀਆਂ ਆਦਤਾਂ, ਸਾਡੇ ਸੁਭਾਅ: ਚਾਪਲੂਸੀ ਅਤੇ ਖੁਸ਼ਾਮਦ

                                                             -ਬਰਜਿੰਦਰ ਕੌਰ ਢਿੱਲੋਂ

     

ਇਕ ਦਿਨ ਜਦੋਂ ਮੇਰੀ ਦੋਹਤੀ ਮੈਨੂੰ ਮਿਲੀ ਤਾਂ ਉਹ ਮੈਨੂੰ ਬਹੁਤ ਪਿਆਰ ਜਿਤਾ ਰਹੀ ਸੀਕਦੀ ਮੈਨੂੰ ਜੱਫੀ ਪਾਵੇ ਤੇ ਕਦੀ ਮੇਰਾ ਮੂੰਹ ਚੁੰਮੇਇਹ ਸਭ ਕੁਝ ਮੈਨੂੰ ਚੰਗਾ ਲੱਗ ਰਿਹਾ ਸੀਮੈ ਸਮਝ ਗਈ ਕਿ ਉਸਨੂੰ ਕੁਝ ਚਾਹੀਦਾ ਹੈ

''ਡਿੰਪਲਤੈਨੂੰ ਕੀ ਚਾਹੀਦਾ ਹੈ ਮੇਰੇ ਕੋਲੋਂ?"

''ਕੁਝ ਨਹੀਂ।"

ਮੇਰੇ ਬਾਰ ਬਾਰ ਪੁੱਛਣ ਤੇ ਕਹਿਣ ਲੱਗੀ, ''ਮੇਰਾ ਸਕੂਲ ਦਾ ਟਰਿਪ ਜਰਮਨੀ ਚਲਿਆ ਹੈਮੇਰਾ ਵੀ ਦਿਲ ਕਰਦਾ ਹੈ ਜਾਣ ਨੂੰ।"

ਉਸਦੀ ਚਾਪਲੂਸੀ ਵਿੱਚ ਆ ਕੇ ਮੈਂ ਝੱਟ ਕਰਕੇ ਜਿੰਨੇ ਪੈਸੇ ਉਸ ਮੰਗੇ ਦੇ ਦਿੱਤੇਇਹ ਸਾਡੀ ਆਦਤ ਹੈ ਕਿ ਅਸੀਂ ਬਹੁਤ ਵਾਰੀ ਚਾਪਲੂਸੀ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂਸਭ ਨੂੰ ਚਾਪਲੂਸੀ ਕਿਸੇ ਹੱਦ ਦੇ ਅੰਦਰ ਚੰਗੀ ਲੱਗਦੀ ਹੈ

                

                ਖੁਸ਼ਾਮਦ ਕਰਨਾ ਇਕ ਤਰ੍ਹਾਂ ਨਾਲ ਆਪਣਾ ਮਤਲਬ ਕੱਢਣ ਲਈ ਦੂਜਿਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣੇ ਹਨਖੁਸ਼ਾਮਦ, ਚਾਪਲੂਸੀ, ਝੋਲੀ ਚੁੱਕਣਾ, ਫੂਕ ਦੇਣਾ ਜਾਂ ਫੂਕ ਛਕਾਉਣਾ ਆਦਿ ਸਭ ਇਕੋ ਹੀ ਮਤਲਬ ਦੱਸਦੇ ਹਨ ਕਿ ਆਪਣਾ ਉੱਲੂ ਸਿੱਧਾ ਕਰਨ ਲਈ ਕਿਸੇ ਦੀ ਤਾਰੀਫ਼ ਕਰੀ ਜਾਣਾਕਈ ਵਾਰੀ ਜਿਸਦੀ ਤਾਰੀਫ਼ ਕੀਤੀ ਜਾਂਦੀ ਹੈ ਉਹ ਕੁਝ ਝੇਪ ਜਾਂਦਾ ਹੈ ਕਿਉਂਕਿ ਉਸਦੀ ਤਾਰੀਫ਼ ਦੀਆਂ ਕੀਤੀਆਂ ਗੱਲਾਂ ਸੱਚ ਨਹੀਂ ਹੁੰਦੀਆਂਖੁਸ਼ਾਮਦ ਕਰਨ ਵਾਲਾ ਅਕਸਰ ਆਪਣਾ ਮੰਤਵ ਜ਼ਾਹਰ ਨਹੀਂ ਹੋਣ ਦਿੰਦਾ, ਪਰ ਉਸਦੀ ਕੀਤੀ ਹੋਈ ਖੁਸ਼ਾਮਦ ਬਹੁਤ ਵਾਰੀ ਉਸਦੇ ਕੰਮ ਆ ਹੀ ਜਾਂਦੀ ਹੈ

                

                ਇਸ ਧਰਤੀ ਤੇ ਸਭ ਜੀਵ ਜੰਤੂ ਖੁਸ਼ਾਮਦ ਤੇ ਚਾਪਲੂਸੀ ਕਰਦੇ ਹੀ ਹਨਕੀ ਮੋਰ ਦਾ ਆਪਣੀ ਮੋਰਨੀ ਅੱਗੇ ਆਪਣੇ ਰੰਗੀਨ ਖੰਭ ਖਿਲਾਰ ਕੇ ਪੈਲਾਂ ਪਾਉਣੀਆਂ ਚਾਪਲੂਸੀ ਨਹੀਂ? ਹਾਲਾਂ ਕਿ ਮੋਰਨੀ ਮੋਰ ਦੇ ਮੁਕਾਬਲੇ ਵਿੱਚ ਸੋਹਣੀ ਵੀ ਨਹੀਂ, ਪਰ ਮੋਰ ਦੀਆਂ ਪੈਲਾਂ ਪਿੱਛੇ ਇਕ ਛੁਪਿਆ ਹੋਇਆ ਮੰਤਵ ਹੈਬਿਜੜਾ ਆਪਣੀ ਬਿਜੜੀ ਨੂੰ ਖੁਸ਼ ਕਰਨ ਲਈ ਕਈ ਆਲ੍ਹਣੇ ਬਣਾਉਂਦਾ ਹੈਇਹ ਵੀ ਤਾਂ ਖੁਸ਼ਾਮਦ ਹੀ ਹੈਇਕ ਪ੍ਰੇਮੀ ਆਪਣੀ ਮਸ਼ੂਕਾ ਨੂੰ ਕਹਿੰਦਾ ਹੈ, ''ਮੈਂ ਤੇਰੇ ਲਈ ਅਸਮਾਨ ਦੇ ਤਾਰੇ ਤੋੜ ਕੇ ਲਿਆ ਸਕਦਾ ਹਾਂ।" ਮਸ਼ੂਕਾ ਦੀ ਝੂਠੀ ਤਾਰੀਫ਼ ਦੇ ਪੁਲ ਬੰਨ੍ਹੀ ਜਾਵੇਗਾਮਾਸ਼ੂਕਾ ਵੀ ਖੁਸ਼ ਹੋ ਕੇ ਆਪਣਾ ਸਭ ਕੁਝ ਆਪਣੇ ਪ੍ਰੇਮੀ ਦੇ ਹਵਾਲੇ ਕਰ ਦਿੰਦੀ ਹੈਭੰਵਰਾ ਆਪਣੇ ਆਪ ਨੂੰ ਸ਼ਮ੍ਹਾ ਤੋਂ ਕੁਰਬਾਨ ਕਰ ਬੈਠਦਾ ਹੈਇਨਸਾਨ ਵੀ ਆਪਣੇ ਪਰਮੇਸ਼ਰ ਦੀ ਤਾਰੀਫ਼ ਦੇ ਗੀਤ ਗਾਉਂਦਾ ਹੈਪਰਮੇਸ਼ਰ ਨੂੰ ਇਨਸਾਨ ਨੇ ਦੇਖਿਆ ਨਹੀਂ, ਸੁਣਿਆ ਨਹੀਂ, ਉਹ ਸ਼ਾਇਦ ਮੌਤ ਦੇ ਡਰ ਦੇ ਕਾਰਨ ਹੀ ਪੂਜਾ ਕਰਦਾ ਹੈਪਰਮਾਤਮਾ ਦੀ ਖੁਸ਼ਾਮਦ ਦਾ ਇਕ ਚੁਟਕਲਾ ਮੈਨੂੰ ਯਾਦ ਆ ਗਿਆ ਹੈ ਜੋ ਕੁਝ ਇਸ ਤਰ੍ਹਾਂ ਹੈ:

            ਦਿੱਲੀ ਵਿੱਚ ਇਕ ਆਦਮੀ ਨੇ ਕਿਸੇ ਬਹੁਤ ਹੀ ਜ਼ਰੂਰੀ ਇੰਟਰਵੀਊ ਤੇ ਜਾਣਾ ਸੀ ਪਰ ਉਸਨੂੰ ਬਹੁਤ ਫਿਕਰ ਸੀ ਕਿ ਉਸਨੂੰ ਕਾਰ             ਪਾਰਕ ਕਰਨ ਦੀ ਜਗ੍ਹਾ ਨਹੀਂ ਲੱਭਣੀਉਹ ਲੱਗਾ ਰੱਬ ਦੀ ਖੁਸ਼ਾਮਦ ਕਰਨ, ''ਹੇ ਪਰਮਾਤਮਾ, ਜੇ ਅੱਜ ਮੈਨੂੰ ਕਾਰ ਪਾਰਕ             ਕਰਨ ਦੀ ਜਗ੍ਹਾ ਮਿਲ ਗਈ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੈ ਸ਼ਰਾਬ ਪੀਣੀ ਛੱਡ ਦਿਆਂਗਾਮੈ ਇਹ ਵੀ ਵਾਅਦਾ ਕਰਦਾ ਹਾਂ             ਕਿ ਮੈਂ ਹਰ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਇਆ ਕਰਾਂਗਾ।" ਅਚਾਨਕ ਕਾਰ ਚਲਾਉਂਦਿਆਂ ਚਲਾਉਂਦਿਆਂ ਇਕ ਕਾਰ ਪਾਰਕ             ਕਰਨ ਦਾ ਸਪਾਟ ਉਸਦੀ ਨਜ਼ਰ ਪੈ ਜਾਂਦਾ ਹੈਉਹ ਫਿਰ ਪਰਮਾਤਮਾ ਨੂੰ ਕਹਿੰਦਾ ਹੈ, ''ਪਰਮਾਤਮਾ ਜੀ, ਫਿਕਰ ਵਾਲੀ ਕੋਈ             ਗੱਲ ਨਹੀਂ, ਮੈਨੂੰ ਕਾਰ ਪਾਰਕ ਕਰਨ ਦੀ ਜਗ੍ਹਾ ਆਪੇ ਹੀ ਮਿਲ ਗਈ ਏ।"

                

                ਬਹੁਤ ਵਾਰੀ ਖੁਸ਼ਾਮਦੀ ਆਪਣਾ ਕੰਮ ਹੋ ਜਾਣ ਤੇ ਕੰਮ ਕਰਨ ਵਾਲੇ ਨੂੰ ਭੁੱਲ ਜਾਂਦਾ ਹੈਜਦੋਂ ਵੀ ਅਸੀਂ ਦੇਸ ਨੂੰ ਜਾਂਦੇ ਸੀ ਤਾਂ ਕਈ ਵਾਕਫ਼ਾਂ ਨੇ ਸਾਡੀ ਬੜੀ ਚਾਪਲੂਸੀ ਕਰਨੀ ਕਿ ਅਸੀਂ ਉਨ੍ਹਾਂ ਦੇ ਇਕ ਬੱਚੇ ਨੂੰ ਕੈਨੇਡਾ ਮੰਗਵਾ ਲਈਏਅਸੀਂ ਕਈਆਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀ ਮਦਦ ਵੀ ਕੀਤੀ, ਪਰ ਬਹੁਤ ਸਾਰੇ ਪਿਛੋਂ ਕਹਿਣ ਲੱਗ ਜਾਂਦੇ ਹਨ, ''ਕੈਨੇਡਾ ਤਾਂ ਅਸੀਂ ਆਪੇ ਹੀ ਪਹੁੰਚ ਜਾਣਾ ਸੀ, ਤੁਸੀਂ ਕੀ ਕੀਤਾ।"

                

                ਖੈਰ ਆਪਣਾ ਉੱਲੂ ਸਿੱਧਾ ਕਰਨ ਲਈ ਸਾਡੇ ਸਭ ਦੇ ਅੰਦਰ ਕਿਸੇ ਨਾ ਕਿਸੇ  ਸ਼ਕਲ ਅਤੇ ਮਿਕਦਾਰ ਵਿੱਚ ਚਾਪਲੂਸੀ ਭਰੀ ਪਈ ਏਕਈ ਲੋਕਾਂ ਵਿੱਚ ਤਾਂ ਖੁਸ਼ਾਮਦ ਕੁੱਟ ਕੁੱਟ ਕੇ ਭਰੀ ਹੁੰਦੀ ਹੈਜੇ ਚਾਪਲੂਸੀ ਇਨਸਾਨ ਦੀ ਫਿਤਰਤ ਵਿੱਚ ਨਾ ਹੁੰਦੀ ਤਾਂ ਜ਼ਿੰਦਗੀ ਕੁਝ ਰੁੱਖੀ ਰੁੱਖੀ ਹੋ ਜਾਣੀ ਸੀਜ਼ਿੰਦਗੀ ਕਿਸ ਤਰਾਂ ਦੀ ਹੋਵੇਗੀ ਜੇ ਅਸੀਂ ਚਾਪਲੂਸ ਨਹੀਂ ਬਲਕਿ ਮੂੰਹ ਫੱਟ ਹੋਈਏਮੇਰੇ ਭੂਆ ਜੀ ਹਰ ਕਿਸੇ ਨਾਲ, ਭਾਵੇਂ ਬੱਚਾ ਹੋਵੇ ਜਾਂ ਵੱਡਾ, ਬਹੁਤ ਹੀ ਮਿਠਬੋਲੜੇ ਸਨ ਪਰ ਚਾਪਲੂਸ ਨਹੀਂ ਸਨਕਈ ਵਾਰੀ ਲਗਦਾ ਸੀ ਕਿ ਉਹ ਹੱਦ ਨਾਲੋਂ ਥੋੜ੍ਹੇ ਜ਼ਿਆਦਾ ਹੀ ਮਿੱਠੇ ਸਨਉਹ ਹਮੇਸ਼ਾਂ ਸਭ ਨੂੰ ''ਬੇਟਾ ਜੀ, ਕਾਕਾ ਜੀ, ਭਾਜੀ, ਬੀਬੀ ਜੀ" ਵਗੈਰਾ ਨਾਲ ਹੀ ਸੰਬੋਧਨ ਕਰਦੇ ਸਨਕਈ ਵਾਰੀ ਮੇਰੀ ਮਾਂ ਨੇ ਕਹਿਣਾ, ''ਥੋਡੀ ਭੂਆ ਬੜੀ ਫਫੇ-ਕੁੱਟਣੀ ਹੈ।"

                

                ਅਸੀਂ ਕਈ ਵਾਰੀ ਸੋਚਦੇ ਹਾਂ ਕਿ ਖੁਸ਼ਾਮਦ ਕਰਨਾ ਅਤੇ ਕਰਾਉਣਾ ਸਾਡਾ ਜੱਦੀ ਹੱਕ ਹੈਖੁਸ਼ਾਮਦ ਕਰਾਉਣਾ ਵੀ ਇਕ ਤਰ੍ਹਾਂ ਦੀ ਰਿਸ਼ਵਤ ਲੈਣ ਵਾਲੀ ਹੀ ਗੱਲ ਹੈ ਕਿਉਂਕਿ ਚਾਪਲੂਸੀ ਦੇ ਸ਼ਿਕਾਰ ਹੋਏ ਅਸੀਂ ਚਾਪਲੂਸੀ ਕਰਨ ਵਾਲੇ ਦਾ ਮੁਸ਼ਕਲ ਅਤੇ ਕਈ ਵਾਰੀ ਨਾਜਾਇਜ਼ ਕੰਮ ਵੀ ਕਰਨ ਤੇ ਮਜਬੂਰ ਹੋ ਜਾਂਦੇ ਹਾਂਖੁਸ਼ਾਮਦੀ ਹਮੇਸ਼ਾ ਹੀ ਖੁਸ਼ਾਮਦ ਦੀ ਨਕਾਬ ਪਾ ਕੇ ਆਪਣਾ ਅਸਲੀ ਚਿਹਰਾ ਛੁਪਾਈ ਰੱਖਦਾ ਹੈਜਦੋਂ ਚਾਪਲੂਸ ਦਾ ਕੰਮ ਹੋ ਜਾਂਦਾ ਹੈ ਤਾਂ ਉਹ ਬਦਲ ਵੀ ਜਾਂਦਾ ਹੈਹਿੰਦੁਸਤਾਨ ਵਿੱਚ ਸਾਡੇ ਸਿਆਸਤੀ ਲੀਡਰਾਂ ਨੂੰ ਚਾਪਲੂਸੀ ਦੇ ਨਾਲ ਨਾਲ ਰਿਸ਼ਵਤਖੋਰੀ ਦੀ ਵੀ ਆਦਤ ਹੈਹਰ ਚਾਪਲੂਸੀ ਦੇ ਪਿੱਛੇ ਕੋਈ ਨਾ ਕੋਈ ਮੰਤਵ ਜ਼ਰੂਰ ਹੁੰਦਾ ਹੈਸਕੂਲ ਵਿੱਚ ਕੰਮ ਕਰਦਿਆਂ ਮੈਨੂੰ ਅਨੁਭਵ ਹੋਇਆ ਹੈ ਕਿ ਵਿਦਿਆਰਥੀ ਹਮੇਸ਼ਾ ਚਾਪਲੂਸੀ ਕਰਦੇ ਹਨਮੈ ਕਈ ਵਾਰੀ ਸੁਣਿਆ, ''ਮੈਡਮ ਜੀ, ਥੋਡੇ ਵਾਲ ਬਹੁਤ ਸੋਹਣੇ ਹਨ।" ''ਥੋਨੂੰ ਸਫ਼ੈਦ ਰੰਗ ਬਹੁਤ ਸੋਹਣਾ ਲੱਗਦਾ ਹੈ।" ਹੈਰਾਨੀ ਦੀ ਗੱਲ ਹੈ ਕਿ ਮੈਂ ਵੀ ਚਾਪਲੂਸੀ ਵਿੱਚ ਆ ਜਾਂਦੀ ਹਾਂਜੇ ਸਫ਼ੈਦ ਰੰਗ ਕਿਹਾ ਜਾਂ ਗੁਲਾਬੀ ਰੰਗ ਕਿਹਾ ਤਾਂ ਮੈਂ ਝੱਟ ਉਸ ਰੰਗ ਦੇ ਕੱਪੜੇ ਹੋਰ ਖਰੀਦ ਲੈਂਦੀ ਹਾਂ

                

                ਸ਼ੇਕਸਪੀਅਰ ਨੇ ਵੀ ਆਪਣੀਆਂ ਲਿਖਤਾਂ ਵਿੱਚ ਚਾਪਲੂਸੀ ਬਾਰੇ ਲਿਖਿਆ ਹੈਜੂਲੀਅਸ ਸੀਜ਼ਰ ਵਿੱਚ ਉਸਨੇ ਲਿਖਿਆ ਹੈ ਕਿ ਬਰੂਟਸ, ਕੈਸੀਅਸ ਦੀ ਚਾਪਲੂਸੀ ਹੇਠਾਂ ਆ ਕੇ, ਸੀਜ਼ਰ ਦੇ ਰੋਮ ਦਾ ਲੀਡਰ ਬਣਨ ਤੋਂ ਪਹਿਲਾਂ ਹੀ ਇਕ ਸ਼ੜਯੰਤਰ ਵਿੱਚ ਉਸਦੀ ਹੱਤਿਆ ਕਰਵਾ ਦਿੰਦਾ ਹੈ ਕਿਉਂਕਿ ਕੈਸੀਅਸ ਦੇ ਮੁਤਾਬਕ ਸੀਜ਼ਰ ਇਕ ਚੰਗਾ ਰਾਜਾ ਨਹੀਂ ਸੀ ਹੋ ਸਕਦਾਇਸੇ ਤਰ੍ਹਾਂ ਕਈ ਪ੍ਰੇਮੀ ਆਪਣੀ ਮਸ਼ੂਕਾ ਜਾਂ ਮਸ਼ੂਕ ਦੀ ਚਾਪਲੂਸੀ ਦੇ ਕਾਰਣ ਉਸ ਕੋਲੋਂ ਮੁਸ਼ਕਲ ਤੋਂ ਮੁਸ਼ਕਲ ਕੰਮ ਕਰਵਾ ਲੈਂਦੇ ਹਨਇਹੋ ਜਿਹੀਆਂ ਘਟਨਾਵਾਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਸੁਣਨ ਵਿੱਚ ਆਉਂਦੀਆਂ ਹੀ ਹਨ

                

                ਚਾਪਲੂਸੀ ਵਿੱਚ ਅਕਸਰ ਵਧਾ ਚੜਾ ਕੇ ਗੱਲ ਕੀਤੀ ਜਾਂਦੀ ਹੈਕਿਸੇ ਦੀ ਤਾਰੀਫ਼ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਤਾਰੀਫ਼ ਦੀ ਵੀ ਹੱਦ ਹੁੰਦੀ ਹੈਇਕ ਕਵੀ ਨੂੰ ਜੇਕਰ ਉਸਦੀ ਰਚਨਾ ਦੀ ਦਾਦ ਨਾ ਦਿੱਤੀ ਜਾਵੇ ਤਾਂ ਉਹ ਥੋੜ੍ਹਾ ਡੋਲ ਜਾਂਦਾ ਹੈ ਪਰ ਹਾਲ ਵਿੱਚ ਜ਼ਿਆਦਾ ਤਾੜੀਆਂ ਵੀ ਠੀਕ ਨਹੀਂਕਈ ਵਾਰੀ ਲਿਖਾਰੀਆਂ ਦੀ ਸਭਾ ਵਿੱਚ ਕੋਈ ਕਵੀ ਆਪਣੇ ਆਪ ਨੂੰ ਬਹੁਤ ਉੱਚਾ ਲਿਖਾਰੀ ਸਮਝਦਾ ਹੈ ਤੇ ਜੇ ਉਸਦੀ ਨੁਕਤਾਚੀਨੀ ਕੀਤੀ ਜਾਵੇ ਤਾਂ ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾਦੂਜੇ ਲਿਖਾਰੀ ਅੱਗੋਂ ਤੋਂ ਉਸਦੀ ਅਲੋਚਨਾ ਕਰਨ ਤੋਂ ਡਰਦੇ ਹਨਇਸਦਾ ਨਤੀਜਾ ਇਹ ਹੁੰਦਾ ਹੈ ਕਿ ਇਹੋ ਜਿਹਾ ਲਿਖਾਰੀ ਕੁਝ ਸਿੱਖਦਾ ਹੀ ਨਹੀਂ ਤੇ ਆਪਣੀ ਤੂਤਣੀ ਵਜਾਈ ਹੀ ਜਾਂਦਾ ਹੈਪ੍ਰਸੰਸਾ ਕਰਨਾ ਮਾੜਾ ਕੰਮ ਨਹੀਂ ਪਰ ਝੂਠੀ ਪ੍ਰਸੰਸਾ ਵੀ ਠੀਕ ਨਹੀਂ

                

                ਕਿਸੇ ਨੂੰ ਹਲਾਸ਼ੇਰੀ ਦੇਣਾ ਅਤੇ ਚਾਪਲੂਸੀ ਕਰਨਾ ਦੋ ਵੱਖਰੀਆਂ ਗੱਲਾਂ ਹਨਚਾਪਲੂਸੀ ਵਿੱਚ ਪ੍ਰਸੰਸਾ ਕਰਨ ਵਾਲਾ ਕਿਸੇ ਛੁਪੇ ਹੋਏ ਮੰਤਵ ਦਾ ਮੁਥਾਜ ਹੁੰਦਾ ਹੈ ਪਰ ਹਲਾਸ਼ੇਰੀ ਵਿੱਚ ਕੋਈ ਛੁਪਿਆ ਹੋਇਆ ਮਤਲਬ ਨਹੀਂ ਹੁੰਦਾ ਬਲਕਿ ਹਲਾਸ਼ੇਰੀ ਦੂਸਰਿਆਂ ਨੂੰ ਆਪਣੇ ਅੰਦਰ ਸੁਧਾਰ ਕਰਨ ਲਈ ਉਤਸ਼ਾਹਿਤ ਕਰਦੀ ਹੈਜੇ ਕੋਈ ਤੁਹਾਡੀ ਚਾਪਲੂਸੀ ਕਰਦਾ ਹੈ ਤਾਂ ਉਸਦਾ ਮਤਲਬ ਹੈ ਕਿ ਉਸਨੂੰ ਤੁਹਾਡੇ ਕੋਲੋਂ ਕੁਝ ਚਾਹੀਦਾ ਹੈਭਾਵੇਂ ਕੋਈ ਕੁਝ ਵੀ ਕਹੇ ਚਾਪਲੂਸੀ ਵਿੱਚ ਇਨਸਾਨ ਆ ਹੀ ਜਾਂਦਾ ਹੈ

                

                ਡਾ. ਮਹਿੰਦਰ ਸਿੰਘ ਰੰਧਾਵਾ ਹਿੰਦੁਸਤਾਨ ਦੀ ਇਕ ਮੰਨੀ ਪਰਮੰਨੀ ਹਸਤੀ ਸਨ ਅਤੇ ਸਾਡੇ ਪਰਵਾਰ ਦੇ ਚੰਗੇ ਮਿੱਤ੍ਰ ਵੀ ਸਨਜਦੋਂ ਵੀ ਉਨ੍ਹਾਂ ਕੋਲ ਜਾ ਕੇ ਕੋਈ ਚਾਪਲੂਸੀ ਕਰਨ ਲਗਦਾ ਤਾਂ ਉਹ ਉਸਨੂੰ ਪਹਿਲਾਂ ਹੀ ਕਹਿ ਦਿੰਦੇ, ''ਭਾਈ ਕੰਮ ਦੱਸ, ਕਿਹੜੀ ਭਾਜੜ ਪੈ ਗਈ ਏ ਤੈਨੂੰ? ਇਹ ਖੁਸ਼ਾਮਦ ਮੈਨੂੰ ਚੰਗੀ ਨਹੀਂ ਲਗਦੀਜੇ ਚਾਪਲੂਸੀ ਨਾਲ ਕੰਮ ਕਰਵਾਉਣਾ ਹੈ ਤਾਂ ਉਸ ਦਰਵਾਜ਼ੇ ਵਿੱਚੋਂ ਬਾਹਰ ਹੋ ਜਾ।"

ਹਰ ਦੇਸ ਵਿੱਚ ਲੋਕੀਂ ਸਿਆਸਤਦਾਨਾਂ ਦੀ ਚਾਪਲੂਸੀ ਕਰਦੇ ਹਨ, ਹਾਂ ਕਿਸੇ ਦੇਸ ਵਿੱਚ ਘੱਟ ਅਤੇ ਕਿਸੇ ਵਿੱਚ ਵੱਧ ਹੁੰਦੀ ਹੋਵੇਗੀ ਪਰ ਹੈ ਜ਼ਰੂਰਬਾਰਾਂ ਅਪਰੈਲ 2008 ਨੂੰ ਸਰੀ ਵਿੱਚ ਵਿਸਾਖੀ ਦਾ ਭਾਰਾ ਜਲੂਸ ਨਿਕਲਿਆਕੋਈ 100,000 ਔਰਤਾਂ ਅਤੇ ਮਰਦ ਇਸ ਜਲੂਸ ਵਿੱਚ ਸ਼ਾਮਲ ਸਨਬਹੁਤ ਸਾਰੀਆਂ ਗੋਰੀਆਂ ਜੋ ਸਿਆਸਤੀ ਲੀਡਰ ਹਨ ਬਹੁਤ ਹੀ ਸੋਹਣੇ ਸਲਵਾਰ ਕਮੀਜ਼ ਤੇ ਦੁਪੱਟੇ ਪਹਿਨ ਕੇ ਜਲੂਸ ਵਿੱਚ ਸ਼ਾਮਲ ਹੋਈਆਂਵੋਟਾਂ ਲੈਣ ਲਈ ਇਹ ਵੀ ਕਮਊਨਿਟੀ ਦੀ ਚਾਪਲੂਸੀ ਸੀ

                

                ਚਾਪਲੂਸੀ ਕਿਸੇ ਹੱਦ ਅੰਦਰ ਮਾੜੀ ਗੱਲ ਨਹੀਂ ਪਰ ਐਨੀ ਚੰਗੀ ਵੀ ਨਹੀਂ ਕਿ ਜ਼ਿਆਦਾ ਹੀ ਫੂਕ ਲੈ ਲਈ ਜਾਵੇਇਕ ਲੂੰਬੜੀ ਦੀ ਕਹਾਣੀ ਇਸ ਗੱਲ ਦੀ ਮਿਸਾਲ ਹੈਇਕ ਭੁੱਖੀ ਲੂੰਬੜੀ ਇਕ ਦਰਖ਼ਤ ਤੇ ਬੈਠੇ ਇਕ ਕਾਂ ਦੇ ਮੂੰਹ ਵਿੱਚ ਇਕ ਪਨੀਰ ਦਾ ਟੁਕੜਾ ਦੇਖ ਕੇ ਉਸਦੀ ਤਾਰੀਫ਼ ਕਰਨ ਲੱਗੀਉਹ ਕਾਂ ਦੇ ਸੁਰੀਲੀ ਆਵਾਜ਼ ਵਿੱਚ ਗਾਉਣ ਦੀ ਤਾਰੀਫ਼ ਕਰਨ ਲੱਗੀਉਹ ਕਾਂ ਨੂੰ ਬਾਰ ਬਾਰ ਗਾਉਣ ਲਈ ਕਹਿਣ ਲੱਗੀਵਿਚਾਰਾ ਕਾਂ ਝੂਠੀ ਤਾਰੀਫ਼ ਵਿੱਚ ਆ ਗਿਆਜਿਉਂ ਹੀ ਉਹ ਮੂੰਹ ਖੋਲ ਕੇ ਗਾਉਣ ਦੀ ਕੋਸ਼ਿਸ਼ ਕਰਨ ਲੱਗਾ, ਪਨੀਰ ਦਾ ਟੁਕੜਾ ਹੇਠਾਂ ਡਿਗ ਪਿਆਲੂੰਬੜੀ ਪਨੀਰ ਚੁੱਕ ਕੇ ਭੱਜ ਗਈ